Weekly Online Classes
- |
- Weekly Online Classes on Mool Nanakshahi Calendar
Weekly Online Classes on Mool Nanakshahi Calendar by Global Sikh Council
The Global Sikh Council is conducting weekly online classes on the Mool Nanakshahi Calendar with the aim of spreading awareness and enhancing knowledge within the Sikh community. These sessions are held via Zoom and serve as an important initiative to provide in-depth understanding of the subject.
The primary objective of these classes is to explain the true concept, significance, and necessity of the Mool Nanakshahi Calendar in the Sikh Panth. Participants are guided through its historical development, the reasons behind its creation, and its importance in maintaining unity within the community. The sessions also include interactive discussions where attendees can ask questions and receive detailed answers.
The classes are led by renowned calendar experts S. Kirpal Singh (Bathinda) and S. Sarabjit Singh (Sacramento), who share their knowledge in a comprehensive manner. The sessions are moderated by Sdn. Mandeep Kaur (Dubai), Vice President of the Global Sikh Council.
These weekly classes take place every Saturday at 6:00 PM (Indian Standard Time).
The Global Sikh Council warmly invites the entire Sangat to join this educational initiative, ask questions, and share their perspectives to deepen their understanding of this important subject.
You can join the class using the details below:
Meeting ID: 635 505 5124
Passcode: GSCKSKK
ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਹਫਤਾਵਾਰੀ ਆਨਲਾਈਨ ਕਲਾਸਾਂ
ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਪੰਥ ਵਿੱਚ ਜਾਗਰੂਕਤਾ ਅਤੇ ਗਿਆਨ ਵਧਾਉਣ ਦੇ ਉਦੇਸ਼ ਨਾਲ ਮੂਲ ਨਾਨਕਸ਼ਾਹੀ ਕੈਲੰਡਰ ਸੰਬੰਧੀ ਹਫਤਾਵਾਰੀ ਆਨਲਾਈਨ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਇਹ ਕਲਾਸਾਂ Zoom ਪਲੇਟਫਾਰਮ ਰਾਹੀਂ ਕਰਵਾਈਆਂ ਜਾਂਦੀਆਂ ਹਨ ਅਤੇ ਸੰਗਤ ਨੂੰ ਇਸ ਵਿਸ਼ੇ ਬਾਰੇ ਗਹਿਰਾਈ ਨਾਲ ਜਾਣਕਾਰੀ ਪ੍ਰਦਾਨ ਕਰਨ ਦਾ ਇੱਕ ਮਹੱਤਵਪੂਰਨ ਉਪਰਾਲਾ ਹਨ।
ਇਨ੍ਹਾਂ ਕਲਾਸਾਂ ਦਾ ਮੁੱਖ ਮਕਸਦ ਮੂਲ ਨਾਨਕਸ਼ਾਹੀ ਕੈਲੰਡਰ ਦੀ ਅਸਲ ਭਾਵਨਾ, ਇਸ ਦੀ ਲੋੜ ਅਤੇ ਸਿੱਖ ਪੰਥ ਵਿੱਚ ਇਸ ਦੀ ਅਹਿਮੀਅਤ ਨੂੰ ਸਮਝਾਉਣਾ ਹੈ। ਇਨ੍ਹਾਂ ਕਲਾਸਾਂ ਵਿੱਚ ਭਾਗੀਦਾਰਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਕੈਲੰਡਰ ਕਿਵੇਂ ਤਿਆਰ ਹੋਇਆ, ਇਸ ਦੀ ਲੋੜ ਕਿਉਂ ਮਹਿਸੂਸ ਕੀਤੀ ਗਈ ਅਤੇ ਪੰਥਕ ਇਕਸੁਰਤਾ ਲਈ ਇਹ ਕਿੰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਸੰਗਤ ਦੇ ਸਵਾਲਾਂ ਦੇ ਜਵਾਬ ਵੀ ਵਿਸਥਾਰ ਨਾਲ ਦਿੱਤੇ ਜਾਂਦੇ ਹਨ।
ਕਲਾਸਾਂ ਵਿੱਚ ਪ੍ਰਸਿੱਧ ਕੈਲੰਡਰ ਮਾਹਿਰ ਸ੍ਰ. ਕਿਰਪਾਲ ਸਿੰਘ ਜੀ (ਬਠਿੰਡਾ) ਅਤੇ ਸ੍ਰ. ਸਰਬਜੀਤ ਸਿੰਘ ਜੀ (ਸੈਕਰਾਮੈਂਟੋ) ਵੱਲੋਂ ਕੈਲੰਡਰ ਬਾਰੇ ਸਾਰੀ ਜਾਣਕਾਰੀ ਵਿਸਥਾਰ ਸਹਿਤ ਦਿੱਤੀ ਜਾਂਦੀ ਹੈ। ਇਨ੍ਹਾਂ ਸੈਸ਼ਨਾਂ ਦੀ ਮੌਡਰੇਸ਼ਨ ਸਰਦਾਰਨੀ ਮਨਦੀਪ ਕੌਰ ਦੁਬਈ (ਮੀਤ ਪ੍ਰਧਾਨ, ਗਲੋਬਲ ਸਿੱਖ ਕੌਂਸਲ) ਵੱਲੋਂ ਕੀਤੀ ਜਾਂਦੀ ਹੈ।
ਇਹ ਹਫਤਾਵਾਰੀ ਕਲਾਸ ਹਰ ਸ਼ਨਿੱਚਰਵਾਰ ਸ਼ਾਮ 6 ਵਜੇ (ਭਾਰਤੀ ਸਮੇਂ ਅਨੁਸਾਰ) ਸ਼ੁਰੂ ਹੁੰਦੀ ਹੈ।
ਗਲੋਬਲ ਸਿੱਖ ਕੌਂਸਲ ਵੱਲੋਂ ਸਮੂਹ ਸੰਗਤ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਇਸ ਗਿਆਨਵਰਧਕ ਉਪਰਾਲੇ ਦਾ ਹਿੱਸਾ ਬਣਨ, ਆਪਣੇ ਸਵਾਲ ਪੁੱਛਣ ਅਤੇ ਆਪਣੇ ਵਿਚਾਰ ਸਾਂਝੇ ਕਰਕੇ ਇਸ ਵਿਸ਼ੇ ਨੂੰ ਹੋਰ ਵੀ ਸਮਝਣ ਵਿੱਚ ਯੋਗਦਾਨ ਪਾਉਣ।
ਇਸ ਕਲਾਸ ਵਿੱਚ ਹੇਠਾਂ ਦਿੱਤੇ ਲਿੰਕ ਰਾਹੀਂ ਜੁੜ ਸਕਦੇ ਹੋ।
ਮੀਟਿੰਗ ਆਈ.ਡੀ: 635 505 5124
ਪਾਸਵਰਡ: GSCKSKK