Upcoming Seminars

Upcoming Events
Topic:

Let's understand and unite on the issue of Mool Nanakshahi Calendar
Please complete the form to participate:
The seminar

Let’s understand and unite on the issue of Mool Nanakshahi Calendar

These days the issue of Mool Nanakshahi calendar is a very important issue for the Sikh community. Today, the Sikh community is in a dilemma on this issue. Taking this issue seriously, the voice of Sikhs worldwide, the Global Sikh Council as per Shabd
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।। appeals the entire Sikh community to understand and adopt the Mool Nakakshahi calendar.
In this context Global Sikh Council is conducting online webinars on March 17 and 18, 2023.
The first Session is on March 17 at 5:30 PM PST which is March 18, 7.00 AM Indian time (IST). Second session will be on March 18 at 5.00 AM PST which is 6.30 PM Indian time (IST) same day. In these seminars calendar experts Sarbjit Singh Ji Sacramento and Irvinpreet Singh Ji is taking part. Both experts will provide all information about Mool Nanakshahi calendar and answer questions of the audience.

The Global Sikh Council very earnestly and with clear conscious wants that the entire Sikh nation should walk as one and if there is any doubt, these doubts should be removed by coming together in the light of Gurbani. The entire team of the Global Sikh Council extends an open and cordial invitation to Gurdwara Committees, Sikh organizations, Sikh thinkers, scholars and all Sikhs to join this webinar so that the entire Sikh nation can unite, discuss and solve this very important issue with love.
The Zoom ID of this online webinar is as follows:
Zoom ID: 678 794 1794
Password: GSCKSKK
You can also view our website for any of the information on globalsikhcouncil.org or email us at info@globalsikhcouncil.org

 


ਆਉ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਮਝੀਏ ਅਤੇ ਇਸ ਮੁੱਦੇ ਤੇ ਇੱਕ ਮੁੱਠ ਹੋਈਏ

ਮੂਲ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਅੱਜ ਸਿੱਖ ਕੌਮ ਦਾ ਇੱਕ ਬਹੁਤ ਹੀ ਅਹਿਮ ਮੁੱਦਾ ਬਣਿਆ ਹੋਇਆ ਹੈ।ਇਸ ਤੇ ਸਿੱਖ ਕੌਮ ਵਿੱਚ ਅੱਜ ਦੁਬਿਧਾ ਪਈ ਹੋਈ ਹੈ।ਏਸੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ , ਦੁਨੀਆਂ ਭਰ ਵਿੱਚ ਸਿੱਖਾਂ ਦੀ ਆਵਾਜ਼ ਗਲੋਬਲ ਸਿੱਖ ਕੌਂਸਲ ਨੇ ਗੁਰਬਾਣੀ ਦੇ ਫੁਰਮਾਨ
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।। ਤੇ ਚੱਲਦਿਆਂ ਹੋਇਆ ਸਾਰੀ ਸਿੱਖ ਕੌਮ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਮਝਣ ਅਤੇ ਅਪਣਾਉਣ ਦੀ ਅਪੀਲ ਕਰਦੀ ਹੈ।
ਇਸੇ ਸੰਬੰਧ ਵਿੱਚ ਮਾਰਚ ਮਹੀਨੇ ਦੀ 17 ਅਤੇ 18 ,2023 ਨੂੰ ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਤੇ ਇੱਕ ਆਨਲਾਈਨ ਵੈਬੀਨਾਰ ਕਰਵਾਇਆ ਜਾ ਰਿਹਾ ਹੈ।
ਇਹ ਵੈਬੀਨਾਰ ਦੋ ਸ਼ੈਸਨ ਵਿੱਚ ਕਰਵਾਇਆ ਜਾ ਰਿਹਾ ਹੈ।ਇਸ ਸੰਦਰਭ ਵਿੱਚ
ਪਹਿਲਾ ਸ਼ੈਸਨ 17 ਮਾਰਚ ਸ਼ਾਮ 5:30 ਵਜੇ PST ਜੋ ਕਿ 18 ਮਾਰਚ ਸਵੇਰੇ 7 ਵਜੇ ਇੰਡੀਅਨ ਸਮਾਂ (IST) ਹੈ ਅਤੇ ਦੂਸਰਾ ਸ਼ੈਸਨ 18 ਮਾਰਚ ਸਵੇਰੇ 5:00 ਵਜੇ (PST) ਜੋ ਕਿ ਸ਼ਾਮ ਨੂੰ 6:30 ਵਜੇ ਇੰਡੀਅਨ ਸਮਾਂ (IST) ਹੈ, ਸ਼ੁਰੂ ਹੋਵੇਗਾ। ਇਸ ਵਿੱਚ ਕੈਲੰਡਰ ਮਾਹਿਰ ਸ੍ਰ.ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਸ੍ਰ. ਇਰਵਿਨਪ੍ਰੀਤ ਸਿੰਘ ਜੀ ਹਿੱਸਾ ਲੈ ਰਹੇ ਹਨ।ਇਹ ਦੋਵੇਂ ਮਾਹਿਰ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਸਾਰੀ ਜਾਣਕਾਰੀ ਦੇਣਗੇ ਅਤੇ ਵੈਬੀਨਾਰ ਵਿਚ ਸ਼ਾਮਿਲ ਲੋਕਾਂ ਦੇ ਸਭ ਸੁਆਲਾਂ ਦੇ ਜੁਆਬ ਵੀ ਦੇਣਗੇ।

ਗਲੋਬਲ ਸਿੱਖ ਕੌਂਸਲ ਦੁਨੀਆਂ ਭਰ ਦੇ ਸਿੱਖਾਂ ਅਤੇ ਵਿਦਵਾਨਾਂ ਨੂੰ ਖੁੱਲ੍ਹਾ ਸੱਦਾ ਦਿੰਦੀ ਹੈ ,ਆਉ ! ਸਾਰੇ ਇੱਕ ਪਲੇਟਫਾਰਮ ਤੇ ਇੱਕਠੇ ਹੋਕੇ ਆਪਣੀਆਂ ਦੁਬਿਧਾਵਾਂ ਨੂੰ ਖਤਮ ਕਰੀਏ ਅਤੇ ਸਿੱਖ ਕੌਮ ਦੇ ਇੱਕ ਕੈਲੰਡਰ ਅਨੁਸਾਰ ਹੀ ਅਸੀਂ ਆਪਣੇ ਸਾਰੇ ਦਿਹਾੜੇ ਮਨਾਈਏ।

ਗਲੋਬਲ ਸਿੱਖ ਕੌਂਸਲ ਬਹੁਤ ਹੀ ਤਨਦੇਹੀ ਅਤੇ ਸਾਫ ਭਾਵਨਾ ਨਾਲ ਇਹ ਚਾਹੁੰਦੀ ਹੈ ਕਿ ਸਾਰੀ ਕੌਮ ਇੱਕ ਮੁੱਠ ਹੋਕੇ ਚੱਲੇ ਅਤੇ ਜੇਕਰ ਕੋਈ ਵੀ ਦੁਬਿਧਾ ਹੈ ਤਾਂ ਗੁਰਬਾਣੀ ਦੇ ਚਾਨਣ ਵਿੱਚ ਇੱਕਠੇ ਹੋਕੇ ਇਹ ਦੁਬਿਧਾਵਾਂ ਦੂਰ ਕੀਤੀਆਂ ਜਾਣ। ਗਲੋਬਲ ਸਿੱਖ ਕੌਂਸਲ ਦੀ ਪੂਰੀ ਟੀਮ ਹੀ ਇਸ ਵੈਬੀਨਾਰ ਸ਼ਾਮਿਲ ਹੋਣ ਲਈ ਦੁਨੀਆਂ ਭਰ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ, ਸਿੱਖ ਚਿੰਤਕਾਂ, ਵਿਦਵਾਨਾਂ ਅਤੇ ਸਮੂਹ ਸੰਗਤਾਂ ਨੂੰ ਖੁੱਲ੍ਹਾ ਅਤੇ ਹਾਰਦਿਕ ਸੱਦਾ ਦਿੰਦੀ ਹੈ ਕਿ ਆਉ ਸਾਰੀ ਕੌਮ ਇੱਕ ਮੁੱਠ ਹੋਈਏ ਅਤੇ ਇਸ ਬਹੁਤ ਹੀ ਅਹਿਮ ਅਤੇ ਜਰੂਰੀ ਮੁੱਦੇ ਨੂੰ ਪ੍ਰੇਮ ਨਾਲ ਹੱਲ ਕਰੀਏ।
ਇਸ ਆਨਲਾਈਨ ਵੈਬੀਨਾਰ ਦੀ ਜੂਮ ਆਈਡੀ ਹੇਠਾਂ ਲਿਖੇ ਅਨੁਸਾਰ ਹੈ:
Zoom ID: 678 794 1794
Password: GSCKSKK

ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਾਡੀ ਵੈਬਸਾਈਟ
globalsikhcouncil.org ਤੇ ਦੇਖ ਸਕਦੇ ਹੋ ਜਾਂ ਸਾਨੂੰ ਹੇਠਾਂ ਲਿਖੀ ਈਮੇਲ ਆਈ ਡੀ ਤੇ ਈਮੇਲ ਕਰ ਸਕਦੇ ਹੋ
info@globalsikhcouncil.org