Press Release: GSC condemns the vandalizing of the Church and the provocative proselytization by Christian Babas.

The Global Sikh Council (GSC) is concerned about the confusing reports emerging in the media

Global Sikh Council (GSC) is concerned with the vandalizing of statues and setting of the pastor’s car on fire at Takkarpura Village in Taran Taran District on the night of 30th Aug by four masked men. The supreme sacrifice of Ninth Guru Tegh Bahadur Ji is always there to guide Sikhs to stand for the religious rights of others. Hence GSC unequivocally condemns this act.

It’s very clear that the act was done by the communal forces aimed to disturb the peace of Punjab. This is done with the nefarious design to give a violent twist exploiting the opportunity of tension already prevailing due to provocative proselytization witnessed in recent times. The administration must unmask the men hiding behind this act.

At the same time, GSC appeals to genuine Christian preachers to raise their voices against the deplorable acts of Christian pastors. Better to call them Christian Babas as they are working under the dera-model. These Babas openly exploit the gullible public through the dramatics of miracle healing done by staged actors. Many keep Sikh names and identities to confuse innocent Sikhs. Such conversions are immoral and are creating tension in Punjab. Standing against exploitation and immoral conversions is also the duty of every Sikh.

Jalandhar Diocese, Bishop Agnelo Rufino Gracias has rightly said, “Splinter groups engaging in aggressive proselytization leading to problems.” (The Times of India, 1 Sep 2022). More and more right-minded Christian preachers must come out loudly against these insidious babas that are also defaming the Christian faith.

*********** PUNJABI **********
ਵਿਸ਼ਾ: ਗਲੋਬਲ ਸਿੱਖ ਕੌਂਸਲ ਵਲੋਂ ਚਰਚ ਦੀ ਭੰਨ-ਤੋੜ ਅਤੇ ਈਸਾਈ ਬਾਬਿਆਂ ਵੱਲੋਂ ਭੜਕਾਊ ਧਰਮ ਪ੍ਰਚਾਰ ਦੀ ਸਖ਼ਤ ਨਿਖੇਧੀ
ਗਲੋਬਲ ਸਿੱਖ ਕੌਂਸਲ (ਜੀਐਸਸੀ) ਤਰਨਤਾਰਨ ਜ਼ਿਲ੍ਹੇ ਦੇ ਪਿੰਡ ਟੱਕਰਪੁਰਾ ਵਿੱਚ 30 ਅਗਸਤ 2022 ਦੀ ਰਾਤ ਨੂੰ ਚਾਰ ਨਕਾਬਪੋਸ਼ ਵਿਅਕਤੀਆਂ ਵੱਲੋਂ ਮੂਰਤੀਆਂ ਦੀ ਭੰਨਤੋੜ ਕਰਨ ਅਤੇ ਪਾਦਰੀ ਦੀ ਕਾਰ ਨੂੰ ਅੱਗ ਲਾਉਣ ਦੀ ਕੀਤੀ ਗਈ ਘਟੀਆ ਹਰਕਤ ਨੂੰ ਲੈਕੇ ਬਹੁਤ ਚਿੰਤਤ ਹੈ । ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਵਉੱਚ ਕੁਰਬਾਨੀ ਸਿੱਖਾਂ ਨੂੰ ਦੂਜਿਆਂ ਦੇ ਧਾਰਮਿਕ ਹੱਕਾਂ ਲਈ ਖੜ੍ਹੇ ਹੋਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਹੈ। ਇਸ ਲਈ ਜੀਐਸਸੀ ਇਸ ਹਰਕਤ ਦੀ ਸਪੱਸ਼ਟ ਨਿਖੇਧੀ ਕਰਦੀ ਹੈ।

ਇਹ ਸਾਫ਼ ਹੈ ਕਿ ਇਹ ਕਾਰਾ ਉਨ੍ਹਾਂ ਫਿਰਕੂ ਤਾਕਤਾਂ ਵੱਲੋਂ ਕੀਤਾ ਗਿਆ ਸੀ ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਇਹ ਘਟੀਆ ਕਾਰਾ ਅਜੋਕੇ ਸਮੇਂ ਵਿੱਚ ਵੇਖੇ ਗਏ ਭੜਕਾਊ ਧਰਮ ਪਰਿਵਰਤਨ ਕਾਰਨ ਪਹਿਲਾਂ ਤੋਂ ਮੌਜੂਦ ਤਣਾਅ ਦਾ ਫਾਇਦਾ ਚੁਕ ਕੇ ਸਥਿਤੀ ਨੂੰ ਹਿੰਸਕ ਮੋੜ ਦੇਣ ਦੀ ਨਾਪਾਕ ਸੋਚ ਨਾਲ ਕੀਤਾ ਗਿਆ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਘਟੀਆ ਹਰਕਤ ਦੇ ਪਿੱਛੇ ਲੁਕੇ ਬੰਦਿਆਂ ਦਾ ਪਰਦਾਫਾਸ਼ ਕਰੇ।

ਇਸ ਦੇ ਨਾਲ ਹੀ ਜੀਐਸਸੀ ਸੱਚੇ ਈਸਾਈ ਪ੍ਰਚਾਰਕਾਂ ਨੂੰ ਵੀ ਅਪੀਲ ਕਰਦੀ ਹੈ ਕਿ ਉਹ ਇਹਨਾ ਇਸਾਈ ਪਾਦਰੀਆਂ ਦੀਆਂ ਘਿਨਾਉਣੀਆਂ ਹਰਕਤਾਂ ਵਿਰੁੱਧ ਆਵਾਜ਼ ਬੁਲੰਦ ਕਰਨ। ਉਨ੍ਹਾਂ ਨੂੰ ਈਸਾਈ ਬਾਬੇ ਕਹਿਣਾ ਹੀ ਬਿਹਤਰ ਹੈ ਕਿਉਂਕਿ ਉਹ ਡੇਰਾ-ਮਾਡਲ ਅਧੀਨ ਕੰਮ ਕਰ ਰਹੇ ਹਨ। ਇਹ ਬਾਬੇ ਸਟੇਜੀ ਕਲਾਕਾਰਾਂ ਦੁਆਰਾ ਕੀਤੇ ਗਏ ਚਮਤਕਾਰੀ ਇਲਾਜ ਦਾ ਨਾਟਕੀ ਢੰਗ ਵਰਤ ਕੇ ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰਦੇ ਹਨ। ਅਣਜਾਨ ਸਿੱਖਾਂ ਨੂੰ ਉਲਝਾਉਣ ਲਈ ਕਈਆਂ ਨੇ ਸਿੱਖ ਨਾਮ ਅਤੇ ਪਛਾਣ ਰੱਖੀ ਹੋਈ ਹੈ। ਅਜਿਹਾ ਧਰਮ ਪਰਿਵਰਤਨ ਅਨੈਤਿਕ ਹੈ ਅਤੇ ਪੰਜਾਬ ਵਿੱਚ ਤਣਾਅ ਪੈਦਾ ਕਰ ਰਿਹਾ ਹੈ। ਸ਼ੋਸ਼ਣ ਅਤੇ ਅਨੈਤਿਕ ਧਰਮ ਪਰਿਵਰਤਨ ਵਿਰੁੱਧ ਡਟਣਾ ਵੀ ਹਰ ਸਿੱਖ ਦਾ ਫਰਜ਼ ਹੈ।

ਜਲੰਧਰ ਡਾਇਓਸੀਜ਼, ਬਿਸ਼ਪ ਐਗਨੇਲੋ ਰੂਫਿਨੋ ਗ੍ਰਾਸੀਆਸ ਨੇ ਸਹੀ ਕਿਹਾ ਹੈ, “ਸਪਲਿੰਟਰ ਗਰੁੱਪ ਹਮਲਾਵਰ ਧਰਮ ਪਰਿਵਰਤਨ ਵਿੱਚ ਸ਼ਾਮਲ ਹੁੰਦੇ ਹਨ ਜਿਸ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ।” (ਦ ਟਾਈਮਜ਼ ਆਫ਼ ਇੰਡੀਆ, 1 ਸਤੰਬਰ 2022)। ਇਸਾਈ ਧਰਮ ਨੂੰ ਬਦਨਾਮ ਕਰਨ ਵਾਲੇ ਇਨ੍ਹਾਂ ਬਾਬਿਆਂ ਵਿਰੁੱਧ ਵੱਧ ਤੋਂ ਵੱਧ ਸਹੀ ਸੋਚ ਵਾਲੇ ਈਸਾਈ ਪ੍ਰਚਾਰਕਾਂ ਨੂੰ ਜ਼ੋਰ-ਸ਼ੋਰ ਨਾਲ ਸਾਹਮਣੇ ਆਉਣਾ ਚਾਹੀਦਾ ਹੈ।

Share This Post

Quick contact info

Global Sikh Council (GSC) is the voice of the Sikhs worldwide, registered as tax exempt charitable not for profit organization registered in the state of Georgia US. GSC represents the Sikh Community across the globe to various Governmental and non-Governmental entities worldwide.