ਸਲੋਕ ਮਃ ੧ ॥
ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥
ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥੧॥

 ਮਹਲਾ ੧ : ਗੁਰੂ ਨਾਨਕ ਦੇਵ ਜੀ
 ਰਾਗ ਬਿਲਾਵਲ  ਅੰਗ 854

ਕੋਈ ਮਨੁੱਖ ਹਲ ਵਾਂਹਦਾ ਹੈ, ਕੋਈ ਹੋਰ ਮਨੁੱਖ ਪੱਕੀ ਹੋਈ ਫ਼ਸਲ ਵੱਢਦਾ ਹੈ, ਕੋਈ ਹੋਰ ਉਸ ਵੱਢੀ ਹੋਈ ਫ਼ਸਲ ਨੂੰ ਖਲਵਾੜੇ ਵਿਚ ਪਾਂਦਾ ਹੈ; ਪਰ ਅੰਤ ਨੂੰ ਉਸ ਅੰਨ ਨੂੰ ਖਾਂਦਾ ਕੋਈ ਹੋਰ ਹੀ ਹੈ । ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਕੁਦਰਤਿ ਦੀ ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ ਕਿ ਕਦੋਂ ਕੀਹ ਕੁਝ ਵਾਪਰੇਗਾ ।