ਸਿਰੀਰਾਗੁ ਮਹਲਾ ੧ ॥

ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥
ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥
ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥੫॥

 ਮਹਲਾ ੧ – ਗੁਰੂ ਨਾਨਕ ਦੇਵ ਜੀ
 ਸਿਰੀ ਰਾਗ  ਅੰਗ ੫੫ (55)

ਹੇ ਮੇਰੇ ਮਨ ! ਆਪਣੇ ਪਿਆਰੇ ਸੱਜਣ ਨੂੰ ਮਿਲਣ ਵਾਸਤੇ ਸਦਾ ਆਪਣੇ ਗੁਰੂ ਅੱਗੇ ਅਰਦਾਸ ਕਰਦਾ ਰਹੁ, ਗੁਰੂ ਹੀ ਸੱਜਣ ਨਾਲ ਮਿਲਾ ਦੇਂਦਾ ਹੈ

ਜੇ ਪਿਆਰਾ-ਸੱਜਣ ਮਿਲ ਪਏ ਤਾਂ ਆਤਮਕ ਆਨੰਦ ਮਿਲ ਜਾਂਦਾ ਹੈ, ਜਮਦੂਤ ਤਾਂ ਇਉਂ ਸਮਝੋ ਕਿ ਜ਼ਹਰ ਖਾ ਕੇ ਮਰ ਜਾਂਦੇ ਹਨ ਭਾਵ, ਜਮਦੂਤ ਨੇੜੇ ਹੀ ਨਹੀਂ ਢੁਕਦੇ

ਜੇ ਸੱਜਣ-ਪਿਆਰਾ ਮਿਲ ਪਏ ਤਾਂ ਮੈਂ ਉਸ ਦੇ ਨਾਮ ਵਿਚ ਸਦਾ ਟਿਕਿਆ ਰਹਿ ਸਕਦਾ ਹਾਂ ਉਸ ਦਾ ਨਾਮ ਸਦਾ ਲਈ ਮੇਰੇ ਮਨ ਵਿਚ ਆ ਵੱਸਦਾ ਹੈ ।


31 ਮਈ ; ਵਿਸ਼ਵ ਤਮਾਕੂ ਵਿਰੋਧੀ ਦਿਵਸ – World No Tobacco Day!

ਤੰਬਾਕੂ ਦੀ ਵਿਸ਼ਵ ਪੱਧਰ ’ਤੇ ਵਧ ਰਹੀ ਵਰਤੋਂ ਅਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਨੂੰ ਮਹਿਸੂਸ ਕਰਦਿਆਂ, ਵਿਸ਼ਵ ਸਿਹਤ ਸੰਸਥਾ ਵੱਲੋਂ, ਹਰ ਸਾਲ 31 ਮਈ ਨੂੰ ਕੌਮਾਂਤਰੀ ਪੱਧਰ ’ਤੇ ‘ਤੰਬਾਕੂ ਵਿਰੋਧੀ ਦਿਵਸ’ ਮਨਾਇਆ ਜਾਂਦਾ ਹੈ। ਇਸ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ 31 ਮਈ 1988 ਤੋਂ ਕੀਤੀ ਗਈ। ਅੱਜ ਇਹ ਦਿਹਾੜਾ ਵਿਸ਼ਵ ਸਿਹਤ ਸੰਸਥਾ, ਸਿਹਤ ਨਾਲ ਸਬੰਧਤ ਹੋਰ ਸਮਾਜਿਕ, ਧਾਰਮਿਕ ਸੰਸਥਾਵਾਂ ਆਦਿ ਵੱਲੋਂ ਮਨਾਇਆ ਜਾਂਦਾ ਹੈ।

ਤੰਬਾਕੂ ਨੂੰ ਵਿਸ਼ਵ ਪੱਧਰ ’ਤੇ ਭਿਆਨਕ ਬਿਮਾਰੀਆਂ ਪੈਦਾ ਕਰਨ ਵਾਲਾ ਮੰਨਿਆ ਗਿਆ ਹੈ, ਜੋ ਸਮੇਂ ਤੋਂ ਪਹਿਲਾਂ ਮੌਤ ਦੇਂਦਾ ਹੈ। ਭਾਰਤ ਵਿੱਚ ਹਰ ਸਾਲ ਤੰਬਾਕੂ ਦੀ ਵਰਤੋਂ ਕਰਨ ਨਾਲ ਲਗਪਗ 40 ਲੱਖ ਲੋਕ ਮਰਦੇ ਹਨ, ਕੇਵਲ ਮੂੰਹ ਦੇ ਕੈਂਸਰ ਵਾਲ਼ੇ ਹੀ ਹਰ ਸਾਲ 1.6 ਲੱਖ ਨਵੇਂ ਮਾਮਲੇ ਸਾਮ੍ਹਣੇ ਆਉਂਦੇ ਹਨ, ਦਿਲ ਦੀਆਂ ਬਿਮਾਰੀਆਂ ਦੇ 45 ਲੱਖ ਕੇਸਾਂ ਤੋਂ ਇਲਾਵਾ ਹੋਰ ਖ਼ਤਰਨਾਕ ਬਿਮਾਰੀਆਂ ਦੇ ਵੀ 30 ਲੱਖ ਕੇਸ ਮਿਲਦੇ ਹਨ, ਜਿਨ੍ਹਾਂ ਵਿੱਚੋਂ ਲਗਪਗ 40% ਕੈਂਸਰ ਕੇਵਲ ਤੰਬਾਕੂ ਸੇਵਨ ਨਾਲ ਹੁੰਦਾ ਹੈ।

ਤੰਮਾਕੂ – ਜਗਤ ਜੂਠ

ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾਖੀ ਨੂੰ ਅੰਮ੍ਰਿਤ ਛਕਾਉਣ ਸਮੇਂ ਤੰਮਾਕੂ ਨੂੰ ਜਗਤ ਜੂਠ ਦੱਸ ਕੇ ਇਸ ਦੀ ਵਰਤੋਂ ਕਰਨ ਦੀ ਸਖ਼ਤ ਮਨਾਹੀ ਕੀਤੀ ਤੇ ਇਸ ਨੂੰ ‘ਬੱਜਰ ਕੁਰਹਿਤਾਂ’ ਵਿਚ ਸ਼ਾਮਲ ਕਰ ਦਿੱਤਾ। ਅੰਮ੍ਰਿਤ ਛਕਣ ਉਪਰੰਤ ਤਮਾਕੂ ਦੀ ਵਰਤੋਂ ਕਰਨ ਵਾਲੇ ਨੂੰ ‘ਪਤਿਤ’ ਭਾਵ ਧਰਮ ਤੋਂ ਗਿਰਿਆ ਹੋਇਆ ਕਿਹਾ ਜਾਂਦਾ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਰਹਿਤ ਨਾਮਿਆਂ ’ਚ ਇਸ ਤਰ੍ਹਾਂ ਦਰਜ ਹਨ :-

ਕੁੱਠਾ ਹੁੱਕਾ ਚਰਸ ਤਮਾਕੂ॥
ਗਾਂਜਾ ਟੋਪੀ ਤਾੜੀ ਖਾਕੂ॥
ਇਨ ਕੀ ਓਰ ਨ ਕਬਹੂ ਦੇਖੈ॥
ਰਹਿਤਵੰਤ ਸੋ ਸਿੰਘ ਵਿਸੇਖੈ॥

ਸਿੱਖਾਂ ਨੂੰ ਤੰਮਾਕੂ ਤੋਂ ਦੂਰ ਰੱਖਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕੌਤਕ ਵਰਤਾਇਆ ਜਿਸ ਅਨੁਸਾਰ ਉਨ੍ਹਾਂ ਦੇ ਘੋੜੇ ਨੇ ਵੀ ਤੰਮਾਕੂ ਦੇ ਖੇਤ ’ਚ ਵੜਨ ਤੋਂ ਮਨ੍ਹਾ ਕਰ ਦਿੱਤਾ। ਇਸ ਸੰਕੇਤ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਜਿਸ ਫਸਲ ’ਚ ਗੁਰੂ ਜੀ ਦੇ ਘੋੜੇ ਨੇ ਵੀ ਪੈਰ ਨਾ ਰੱਖਿਆ ਉਸ ਦਾ ਉਤਪਾਦ ਜਾਂ ਸੇਵਨ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ।

ਤੰਮਾਕੂ ਉਤਪਾਦਾਂ ਦੇ ਨੁਕਸਾਨ

ਨਿਕੋਟੀਆਨਾ ਕੁਲ ਦੇ ਸੋਲਨਸੀਏ ਪਰਿਵਾਰ ਦੇ ਕਿਸੇ ਵੀ ਪੌਦੇ ਨੂੰ ਜਾਂ ਇਸ ਦੇ ਪੱਤਿਆਂ ਤੋਂ ਬਣੇ ਤਮਾਮ ਉਤਪਾਦਾਂ ਨੂੰ, ਜੋ ਬੀੜੀ, ਸਿਗਰਟਾਂ, ਜ਼ਰਦਾ ਆਦਿ ਵਿੱਚ ਵਰਤੇ ਜਾਂਦੇ, ਇੱਕ ਕਿਰਸਾਨੀ ਉਤਪਾਦ ਨੂੰ ਤਮਾਕੂ ਜਾਂ ਤੰਬਾਕੂ ਕਿਹਾ ਜਾਂਦਾ ਹੈ। ਇਸ ਨੂੰ ਖਾਇਆ, ਕੀਟ-ਨਾਸ਼ਕ ਵਜੋਂ ਵਰਤਿਆ, ਨਿਕੋਟੀਨ ਟਾਰਟਾਰੇਟ ਵਜੋਂ ਦਵਾਈਆਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਧ ਵਰਤੋਂ ਨਸ਼ੇ ਦੇ ਤੌਰ ਉੱਤੇ ਪਾਨ ਮਸਾਲਾ, ਜ਼ਰਦਾ, ਬੀੜੀਆਂ, ਸਿਗਰਟਾਂ, ਚਿਲਮ, ਹੁੱਕੇ ਰਾਹੀਂ ਹੁੰਦੀ ਹੈ। ਤਮਾਕੂ ਦੇ ਹਾਨੀਕਾਰਕ ਪ੍ਰਭਾਵ ਇਸ ਦੇ ਧੂੰਏ ਵਿਚਲੇ ਹਜ਼ਾਰਾਂ ਤਰ੍ਹਾਂ ਦੇ ਵੱਖ-ਵੱਖ ਸੰਯੋਗਾਂ (ਜਿਵੇਂ ਕਿ ਬੈਂਜਪਾਇਰੀਨ, ਫਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆ, ਫੀਨੋਲ ਆਦਿ) ਕਰ ਕੇ ਉਪਜਦੇ ਹਨ।

ਤੰਬਾਕੂਨੋਸ਼ੀ ਵਿੱਚੋਂ 21 ਪ੍ਰਕਾਰ ਦੀ ਜ਼ਹਿਰ ਪੈਦਾ ਹੁੰਦੀ ਹੈ, ਜਿਹਨਾਂ ਵਿੱਚੋਂ ਨਿਕੋਟੀਨ ਸਭ ਤੋਂ ਜ਼ਹਿਰੀਲੀ ਹੈ। ਨਿਕੋਟੀਨ ਦੀ ਜ਼ਹਿਰੀਲੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੀ ਇੱਕ ਬੂੰਦ ਨਾਲ 6 ਬਿੱਲੀਆਂ ਜਾਂ 2 ਕੁੱਤੇ ਮਰ ਸਕਦੇ ਹਨ। 8 ਬੂੰਦਾਂ ਘੋੜੇ ਨੂੰ ਮਾਰਨ ਲਈ ਕਾਫੀ ਹੁੰਦੀਆਂ ਹਨ।

ਇਸ ਤੋਂ ਬਿਨਾਂ ਨਿਕੋਟੀਨ ਜ਼ਹਿਰ ਨਾੜੀ ਤੰਤਰ ਦੇ ਨਾਲ-ਨਾਲ ਫੇਫੜਿਆਂ ਵਰਗੇ ਕੋਮਲ ਅੰਗਾਂ ਨੂੰ ਵੀ ਨਸ਼ਟ ਕਰ ਦਿੰਦੀ ਹੈ ਅਤੇ ਜੀਅ ਕੱਚਾ ਹੋਣ ਲਗਦਾ ਹੈ, ਜਿਸ ਨਾਲ ਖੂਨ ਦਾ ਦਬਾਅ ਵੱਧ ਜਾਂਦਾ ਹੈ। ਨਿਕੋਟੀਨ ਦੀ ਲਗਾਤਾਰ ਵਰਤੋਂ ਅੱਖਾਂ ’ਤੇ ਵੀ ਬੁਰਾ ਅਸਰ ਪਾਉਂਦੀ ਹੈ। ਕਈ ਵਾਰ ਵਿਅਕਤੀ ਅੰਨ੍ਹਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਨਿਕੋਟੀਨ ਨਾਲ ਗਲੇ ਦੇ ਅਨੇਕਾਂ ਰੋਗ ਅਤੇ ਪੇਟ ਵਿੱਚ ਜਖ਼ਮ ਬਣਦੇ ਹਨ। ਤੰਬਾਕੂ ਵਿੱਚ ਮੌਜੂਦ ‘ਅਲਕਤਰੇ’ ਦੇ ਹਾਨੀਕਾਰਕ ਪਦਾਰਥ, ਨੱਕ, ਮੂੰਹ, ਬੁੱਲ੍ਹਾਂ, ਗਲੇ, ਜੀਭ, ਗੁਰਦੇ ਅਤੇ ਫੇਫੜਿਆਂ ਵਿੱਚ ਜਾਂਦੇ ਹਨ ਜਿਸ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ। ਗੁਰਦੇ ਵਿੱਚ ‘ਅਲਕਤਰੇ’ ਨਾਲ ‘ਐਂਫੀਸੀਮਾ’ ਨਾਂ ਦਾ ਰੋਗ ਹੋ ਜਾਂਦਾ ਹੈ ਜੋ ਕੈਂਸਰ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ, ਜਿਸ ਨਾਲ ਰੋਗੀ ਦੀ ਤੜਪ-ਤੜਪ ਕੇ ਜਾਨ ਨਿਕਲਦੀ ਹੈ।

ਯੂਨੀਵਰਸਿਟੀ ਆਫ ਕੈਲੇਫੋਰਨੀਆਂ ਦੇ ਪ੍ਰੋਫੈਸਰ ਯੂਲੀਅਸ ਨੋਵੈੱਲ ਦੀ ਖੋਜ ਮੁਤਾਬਕ ਇੱਕ ਸਿਗਰਟ ਦਾ ਸੇਵਨ ਕਰਨ ਵਾਲਾ ਸ਼ੌਕੀਨ ਆਪਣੀ ਉਮਰ ਦੇ 7 ਮਿੰਟ ਘਟਾ ਲੈਂਦਾ ਹੈ। ਇਹ 30 ਕਿਸਮ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਜ਼ਰਦਾ, ਗੁਟਕਾ, ਪਾਨ ਮਸਾਲਾ ਛਕਣ ਵਾਲਾ ਹਰ ਵਿਅਕਤੀ ਹਰ ਚੁਟਕੀ ਨਾਲ ਇਕ ਮਾਈਕਰੋਗ੍ਰਾਮ ਜ਼ਹਿਰ ਨੂੰ ਆਪਣੇ ਸਰੀਰ ਵਿੱਚ ਜਮ੍ਹਾਂ ਕਰ ਲੈਂਦਾ ਹੈ।

ਤੰਬਾਕੂ 4000 ਜ਼ਹਿਰੀਲੇ ਰਸਾਇਣਾਂ ਦਾ ਮਿਸ਼ਰਣ ਹੈ। ਨਿਕੋਟੀਨ, ਨਾਈਟਰੋਜਨ ਯੋਗਿਕਾਂ ਨੂੰ ਮਨੁੱਖੀ ਸਿਹਤ ਲਈ ਸਭ ਤੋਂ ਵੱਧ ਹਾਨੀਕਾਰਕ ਐਲਾਨਿਆ ਗਿਆ ਹੈ। ਇਹ ਵਿਸ਼ੈਲੇ ਅੰਸ਼ ਦਿਲ, ਦਿਮਾਗ, ਗੁਰਦੇ, ਮਿਹਦੇ, ਸਾਹ ਪ੍ਰਣਾਲੀ ਤੇ ਪ੍ਰਜਣਨ ਪ੍ਰਣਾਲੀ ’ਤੇ ਬੁਰਾ ਪ੍ਰਭਾਵ ਪਾਉਂਦੇ ਹਨ ਤੇ ਇਨ੍ਹਾਂ ਅੰਗਾਂ ਨੂੰ ਨਿਰਬਲ ਕਰ ਦੇਂਦੇ ਹਨ। ਨਿਕੋਟੀਨ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਤੇਜ਼ ਕਰਦਾ ਹੈ। ਦਿਲ ਦੇ ਦੌਰੇ ਦੀ ਸੰਭਾਵਨਾ ਵਧ ਜਾਂਦੀ ਹੈ। ਖੂਨ ਦੀਆਂ ਨਾੜੀਆਂ ਤੰਗ ਹੋਣ ਨਾਲ ਦਿਮਾਗ ਦੀ ਨਾੜੀ ਫਟ ਜਾਣ ਦਾ ਖ਼ਤਰਾ ਬਣ ਜਾਂਦਾ ਹੈ।

ਤੰਬਾਕੂ ਦੇ ਸੇਵਨ ਨਾਲ ਹੇਠ ਲਿਖੇ ਨੁਕਸਾਨ ਵਧੇਰੇ ਪਾਏ ਜਾਂਦੇ ਹਨ: