ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥
ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥

ਮਹਲਾ ੨, ਗੁਰੂ ਅੰਗਦ ਦੇਵ ਜੀ, ਰਾਮਕਲੀ ਰਾਗ, ਅੰਗ 954

ਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ ਤਾਂ ਜਪ-ਤਪ ਆਦਿਕ ਹਰੇਕ ਉੱਦਮ ਵਿੱਚੇ ਹੀ ਆ ਜਾਂਦਾ ਹੈ, ਨਾਮ ਤੋਂ ਬਿਨਾ ਹੋਰ ਸਾਰੇ ਕੰਮ ਵਿਅਰਥ ਹਨ । ‘ਨਾਮ’ ਨੂੰ ਮੰਨਣ ਵਾਲਾ ਆਦਰ ਪਾਂਦਾ ਹੈ, ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਸਕੀਦੀ ਹੈ ।


31 ਜਨਵਰੀ, 1936 : ਕ੍ਰਿਪਾਨ ਦੇ ਪਹਿਣਨ ‘ਤੇ ਪਾਬੰਦੀ ਖ਼ਤਮ ਹੋਈ

1935 ਵਿਚ ਜਦੋਂ ਮੁਸਲਮਾਨਾਂ ਨੇ ਗੁਰਦੁਆਰਾ ਸ਼ਹੀਦ ਗੰਜ ਲਾਹੌਰ ਸਬੰਧੀ ਐਜੀਟੇਸ਼ਨ ਕੀਤੀ ਅਤੇ ਆਪਸੀ ਫ਼ਸਾਦ ਵਧ ਹੋਣ ਲਗ ਪਏ ਤਾਂ ਅੰਗਰੇਜ਼ ਸਰਕਾਰ ਨੇ 2 ਦਸੰਬਰ ਦੇ ਦਿਨ ਕਿਰਪਾਨ ’ਤੇ ਪਾਬੰਦੀ ਲਾ ਦਿੱਤੀ।

ਸ਼੍ਰੋਮਣੀ ਕਮੇਟੀ ਨੇ ਕਿਰਪਾਨ ਦੀ ਅਜ਼ਾਦੀ ਵਾਸਤੇ ਪਹਿਲੀ ਜਨਵਰੀ 1936 ਤੋਂ ਮੋਰਚਾ ਲਾ ਦਿੱਤਾ। ਇਹ ਮੋਰਚਾ 31 ਜਨਵਰੀ 1936 ਤੱਕ ਚਲਦਾ ਰਿਹਾ ਤੇ ਉਸ ਦਿਨ ਤੱਕ 1709 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਸਨ। ਅਖ਼ੀਰ ਸਰਕਾਰ ਨੇ ਹਥਿਆਰ ਸੁੱਟ ਦਿਤੇ ਅਤੇ ਕਿਰਪਾਨ ਤੋਂ ਪਾਬੰਦੀ ਖ਼ਤਮ ਕਰ ਦਿੱਤੇ ਜਾਣ ’ਤੇ ਮੋਰਚਾ ਫਰਿਹ ਹੋ ਗਿਆ।