ਸਲੋਕ ॥
ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ ॥
ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥ਮਹਲਾ ੫ – ਗੁਰੂ ਅਰਜਨ ਸਾਹਿਬ ਜੀ
ਰਾਗ ਗਉੜੀ ਅੰਗ ੨੫੯ (259)
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ, ਉਹਨਾਂ ਦੀ ਬੁੱਧੀ/ਅਕਲ ਪੂਰੀ ਸਮਝ ਵਾਲੀ ਹੋ ਜਾਂਦੀ ਹੈ। ਫਿਰ ਉਹ ਹੋਰਨਾਂ ਨੂੰ ਵੀ ਗੁਰਮਤਿ ਦੀ ਸਿੱਖਿਆ ਦੇਣ ਵਿਚ ਮੰਨੇ-ਪਰਮੰਨੇ ਹੋ ਜਾਂਦੇ ਹਨ । ਜਿਨ੍ਹਾਂ ਨੇ ਵੀ ਆਪਣੇ ਪਿਆਰੇ ਨਾਲ ਡੂੰਘੀ ਸਾਂਝ ਬਣਾ ਲਈ ਹੈ, ਉਹ ਹੀ ਭਾਗਾਂ ਵਾਲੇ ਹਨ ।
31 ਦਸੰਬਰ, 1936 : ਕ੍ਰਿਪਾਨ ‘ਤੇ ਅੰਗਰੇਜ਼ੀ ਹਕੂਮਤ ਦੀ ਪਾਬੰਦੀ ਖ਼ਤਮ ਹੋਈ
ਅੰਗਰੇਜ਼ੀ ਹਕੂਮਤ ਵਿਚ ਜਦੋਂ ਮੁਸਲਮਾਨਾਂ ਨੇ ਗੁਰਦੁਆਰਾ ਸ਼ਹੀਦ ਗੰਜ, ਲਾਹੌਰ ਸਬੰਧੀ ਐਜੀਟੇਸ਼ਨ ਕੀਤੀ ਤਾਂ ਆਪਸੀ ਫ਼ਸਾਦ ਵਧ ਹੋਣ ਲਗ ਪਏ। ਉਦੋਂ ਅੰਗਰੇਜ਼ ਸਰਕਾਰ ਨੇ 2 ਦਸੰਬਰ ਦੇ ਦਿਨ ਤੋਂ ਕਿਰਪਾਨ ’ਤੇ ਪਾਬੰਦੀ ਲਾ ਦਿੱਤੀ।
ਸ਼੍ਰੋਮਣੀ ਕਮੇਟੀ ਨੇ ਕਿਰਪਾਨ ਦੀ ਅਜ਼ਾਦੀ ਵਾਸਤੇ ਮੋਰਚਾ ਲਾ ਦਿੱਤਾ। ਇਹ ਮੋਰਚਾ ਬਹੁਤ ਸਮਾਂ ਚਲਦਾ ਰਿਹਾ ਜਿਸ ਦੌਰਾਨ 1709 ਗ੍ਰਿਫ਼ਤਾਰੀਆਂ ਹੋਈਆਂ। ਅਖ਼ੀਰ ਸਰਕਾਰ ਮੰਨ ਗਈ ਅਤੇ 31 ਦਸੰਬਰ, 1936 ਤੋਂ ਕਿਰਪਾਨ ਤੇ ਪਾਬੰਦੀ ਖ਼ਤਮ ਕਰ ਦਿਤੀ ਅਤੇ ਮੋਰਚਾ ਫ਼ਤਿਹ ਹੋ ਗਿਆ।