ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥

 ਮਹਲਾ ੧ : ਗੁਰੂ ਨਾਨਕ ਦੇਵ ਜੀ
 ਸਲੋਕ ਵਾਰਾਂ ਤੇ ਵਧੀਕ  ਅੰਗ ੧੪੧੨ (1412)

ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ – ਹੇ ਭਾਈ! ਜੇ ਤੈਨੂੰ ਪ੍ਰਭੂ-ਪ੍ਰੇਮ ਦੀ ਖੇਡ ਖੇਡਣ ਦਾ ਸ਼ੌਕ ਹੈ, ਤਾਂ ਆਪਣਾ ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆਉਣਾ ਪਏਗਾ।

ਇਸ ਰਸਤੇ ਉੱਤੇ ਤਦੋਂ ਹੀ ਪੈਰ ਧਰਿਆ ਜਾ ਸਕਦਾ ਹੈ ਜਦੋਂ ਸਿਰ ਭੇਟਾ ਕੀਤਾ ਜਾਏ, ਪਰ ਕੋਈ ਝਿਜਕ ਨਾਹ ਕੀਤੀ ਜਾਏ।

ਅਰਥਾਤ ਆਪਣੇ ਮਨ ਦੀ ਮੱਤ ਨੂੰ ਤਿਆਗ ਕੇ ਹੀ ਗੁਰੂ ਦੀ ਮੱਤ ਧਾਰਨ ਕੀਤੀ ਜਾ ਸਕਦੀ ਹੈ। ਮਨਮਤਿ ਦਾ ਰਾਹ ਛੱਡਣ ਤੋਂ ਬਾਅਦ ਹੀ ਗੁਰਮਤਿ ਦੇ ਰਾਹ ਉਤੇ ਚਲਿਆ ਜਾ ਸਕਦਾ ਹੈ।


30 ਮਾਰਚ, 1699 : ਖਾਲਸੇ ਦੀ ਸਿਰਜਨਾ

1699 ਵਾਲੀ ਵੈਸਾਖੀ, ਨੇ ਤਾਂ ਦੁਨੀਆਂ ਦੇ ਇਤਹਾਸ ਵਿਚ ਇਕ ਨਵੇਕਲੀ ਥਾਂ ਬਣਾ ਲਈ, ਸਾਰੇ ਸੰਸਾਰ ਵਿਚ ਕੋਈ ਐਸਾ ਦਿਨ ਨਹੀਂ ਜਿਸ ਦੀ ਤੁਲਨਾ ਵੈਸਾਖੀ ਨਾਲ ਕੀਤੀ ਜਾ ਸਕੇ। ਸੰਨ 1699 ਵਿੱਚ ਵੈਸਾਖੀ 30 ਮਾਰਚ ਨੂੰ ਸੀ।

ਗੁਰੂ ਅਮਰਦਾਸ ਜੀ, ਗੁਰੂ ਹਰਗੋਬਿੰਦ ਜੀ ਅਤੇ ਗੁਰੂ ਹਰਿਰਾਏ ਜੀ ਵਲੋਂ ਮਨਾਈ ਗਈ ਵੈਸਾਖੀ ਵਾਂਗ ਹੀ ਬਹੁਤ ਵਡਾ ਇਕੱਠ ਜੁੜਿਆ ਹੋਇਆ ਸੀ। ਲੰਗਰ ਵੀ ਉਸੇ ਤਰਾਂ ਚਲ ਰਹੇ ਸਨ। ਸੰਗਤਾਂ ਸੇਵਾ ਅਤੇ ਸਿਮਰਨ ਵਿਚ ਜੁੜੀਆਂ ਹੋਈਆਂ ਸਨ।

ਸਵੇਰ ਦੇ ਕੀਰਤਨ ਉਪਰੰਤ ਗੁਰੂ ਗੋਬਿੰਦ ਰਾਏ ਨੇ ਲਿਸ਼ਕਦੀ ਕਿਰਪਾਨ ਲਹਿਰਾ ਕੇ ਗਰਜ਼ਵੀ ਆਵਾਜ਼ ਵਿਚ ਅਨੋਖੀ ਮੰਗ ਕਰ ਦਿਤੀ। “ਮੈਨੂੰ ਇਕ ਸਿਰ ਦੀ ਲੋੜ ਹੈ।“ ਪੰਡਾਲ ਵਿਚ ਜੁੜੇ ਇਕੱਠ ਵਿਚ ਸੁਨਾਟਾ ਛਾ ਗਿਆ। ਇਕ, ਦੋ ਤੀਸਰੀ ਆਵਾਜ਼ ਤੇ ਲਾਹੋਰ ਵਾਸੀ ਦਇਆ-ਰਾਮ ਖਤਰੀ ਹਾਜ਼ਰ ਹੁੰਦਾ ਹੈ । ਗੁਰੂ ਗੋਬਿੰਦ ਰਾਏ ਉਸ ਨੂੰ ਤੰਬੂ ਵਿਚ ਲੈ ਜਾਂਦੇ ਹਨ।

ਕੁਝ ਦੇਰ ਬਾਅਦ ਤੰਬੂ ਤੋਂ ਬਾਹਰ ਗੁਰੂ ਗੋਬਿੰਦ ਰਾਏ ਇਕ ਸਿਰ ਦੀ ਹੋਰ ਮੰਗ ਕਰ ਦੇ ਹਨ। ਦੂਜੀ ਆਵਾਜ਼ ਤੇ ਹਸਤਨਾਪੁਰ ਦਾ ਧਰਮਦਾਸ ਜਟ ਵੀ ਗੁਰੂ ਗੋਬਿੰਦ ਰਾਏ ਨਾਲ ਤੰਬੂ ਵਿਚ ਜਾਂਦਾ ਹੈ।

ਫੇਰ ਉਸੇ ਤਰਾਂ ਗਰਜ਼ਵੀਂ ਆਵਾਜ਼, ਲਹੂ ਭਿਜੀ ਤਲਵਾਰ ਇਕ ਸਿਰ ਦੀ ਹੋਰ ਮੰਗ। ਪੰਡਾਲ ਵਿਚ ਵਿਰਲ ਪੈਣ ਲਗੀ । ਤੀਸਰੀ ਵੇਰ ਜਗਨ ਨਾਥ (ਗੁਜਰਾਤ) ਦੇ ਰਹਿਣ ਵਾਲਾ ਹਿੰਮਤ ਰਾਏ (ਝੀਵਰ ਜ਼ਾਤੀ ਨਾਲ ਸਬੰਧ ਰਖਣ ਵਾਲਾ) ਹਾਜ਼ਰ ਹੁੰਦਾ ਹੈ।

ਚੌਥੀ ਵਾਰੀ ਮੋਹਕਮ ਚੰਦ ਛੀਂਬਾ, ਦਵਾਰਕਾ ਨਿਵਾਸੀ ਅਤੇ ਪਜਵੀਂ ਵਾਰੀ ਸਾਹਿਬ ਚੰਦ, ਬਿਦਰ (ਆਂਧਰਾ ) ਨਿਵਾਸੀ ਨੂੰ ਤੰਬੂ ਵਿਚ ਲਿਜਾਣ ਉਪਰੰਤ ਕੁਝ ਦੇਰ ਲਈ ਖਾਮੌਸ਼ੀ ਛਾ ਜਾਂਦੀ ਹੈ।

ਫੇਰ ਕੁੱਝ ਚਿਰ ਬਾਅਦ ਪੰਜੇ ਸਿੱਖ ਹੀ ਗੁਰੂ ਗੋਬਿੰਦ ਵਰਗਾ ਪਹਿਰਾਵਾ ਪਾਈ ਗੁਰੂ ਮਹਾਰਾਜ ਦੇ ਪਿਛੇ-ਪਿਛੇ ਤੰਬੂ ਤੋਂ ਬਾਹਰ ਆਊਂਦੇ ਵੇਖ ਕੇ ਸੰਗਤਾਂ ਦੇ ਮਨਾਂ ਤੇ ਹੈਰਾਨੀ ਦਾ ਭਾਵ ਆ ਜਾਂਦਾ ਹੈ।

ਗੁਰੂ ਸਾਹਿਬ ਸਮਝਾਉਂਦੇ ਹਨ ਕਿ “ਅੱਜ ਤੋਂ ਸੱਭ ਜਾਤਿ-ਪਾਤ, ਊਚ-ਨੀਚ, ਆਦਿ ਦੇ ਭੇਦ-ਭਾਵ ਮਿਟਾ ਕੇ ਇਹ ਇੱਕੋ ਬਣਾਏ ਜਾਣਗੇ।”

ਅਮ੍ਰਿਤ ਸੰਚਾਰ ਹੁੰਦਾ ਹੈ ਪੰਜਾਂ ਦੇ ਨਾਮ ਨਾਲ ਸਿੰਘ ਸ਼ਬਦ ਜੁੜਦਾ ਹੈ ਅਤੇ ਅੰਤ ਵਿਚ ਗੁਰੂ ਮਹਾਰਾਜ ਖੁਦ ਵੀ ਪੰਜਾਂ ਤੋਂ ਅਮ੍ਰਿਤ ਪਾਨ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਂਦੇ ਹਨ।


Quick contact info

Global Sikh Council (GSC) is the voice of the Sikhs worldwide, registered as tax exempt charitable not for profit organization registered in the state of Georgia US. GSC represents the Sikh Community across the globe to various Governmental and non-Governmental entities worldwide.