ਸਲੋਕੁ ਮਃ ੩ ॥
ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥
ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥
ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥ਮਹਲਾ ੩ – ਗੁਰੂ ਅਮਰਦਾਸ ਜੀ
ਰਾਗ ਗੂਜਰੀ ਅੰਗ ੫੦੯ (509)
ਆਪਣੇ ਸਤਿਗੁਰੂ ਨੂੰ ਭਾ ਜਾਣਾ, ਚੰਗਾ ਲੱਗ ਪੈਣਾ – ਕੇਵਲ ਇਹੀ ਜਪ ਹੈ ਅਤੇ ਇਹੀ ਤਪ ਹੈ । ਸਤਿਗੁਰੂ ਦੀ ਰਜ਼ਾ ਵਿਚ ਰਾਜ਼ੀ ਰਹਿ ਕੇ ਆਦਰ ਮਾਣ ਹਾਸਲ ਕਰੀਦਾ ਹੈ । ਆਪਾ-ਭਾਵ ਤਿਆਗ ਕੇ ਹੀ ਮਨੁੱਖ ਸਤਿਗੁਰੂ ਵਿਚ ਲੀਨ ਹੋ ਜਾਂਦਾ ਹੈ ।
30 ਜੂਨ 1928 : ਜੈਤੋ ਮੋਰਚੇ ਵਿਚ ਕੈਦ ਕੀਤੀ ਮਾਈ ਕਿਸ਼ਨ ਕੌਰ ਕਾਉਂਕੇ, ਚਾਰ ਸਾਲ ਕੈਦ ਭੁਗਤਣ ਮਗਰੋਂ ਰਿਹਾਅ
ਜੈਤੋ ਮੋਰਚੇ ਦੌਰਾਨ ਕੈਦੀਆਂ ਨੂੰ ਰਸਦ ਵਗ਼ੈਰਾ ਪਹੁੰਚਾਉਣ ਅਤੇ ਖ਼ੁਫ਼ੀਆ ਜਾਣਕਾਰੀ ਇਕੱਠੀ ਕਰ ਕੇ ਜਥਿਆਂ ਤਕ ਪਹੁੰਚਾਉਣ ਦੇ ਦੋਸ਼ ਲਾ ਕੇ ਨਾਭਾ ਪੁਲਿਸ ਨੇ ਮਾਈ ਕਿਸ਼ਨ ਕੌਰ ਕਾਉਂਕੇ, ਦੁੱਲਾ ਸਿੰਘ ਤੇ ਸੁੱਚਾ ਸਿੰਘ (ਦੋਵੇਂ ਰੋਡੇ ਪਿੰਡ) ਤੇ ਇਨ੍ਹਾਂ ਦੇ ਕੁੱਝ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਮੁਕੱਦਮੇ ਚਲਾਏ। ਇਨ੍ਹਾਂ ਸਾਰਿਆਂ ਨੂੰ ਸੱਤ-ਸੱਤ ਸਾਲ ਸਖ਼ਤ ਕੈਦ ਦੀ ਸਜ਼ਾ ਦਿਤੀ ਗਈ।
ਚਾਰ ਸਾਲ ਕੈਦ ਭੁਗਤਣ ਮਗਰੋਂ ਮਾਈ ਕਿਸ਼ਨ ਕੌਰ ਨੂੰ 30 ਜੂਨ, 1928 ਦੇ ਦਿਨ ਰਿਹਾਅ ਕੀਤੀ ਗਿਆ।