ਮਃ ੩ ॥
ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥
ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥ਮਹਲਾ ੩ : ਗੁਰੂ ਅਮਰਦਾਸ ਜੀ
ਸਲੋਕ, ਰਾਗ ਬਿਹਾਗੜਾ ਅੰਗ ੫੫੨ (552)
ਕਈ ਮਨੁੱਖ ਸਤਿਗੁਰੂ ਦੀ ਥਾਪੀ ਹੋਈ ਸੇਵਾ ਦੀ ਕਾਰ ਕਰਦੇ ਹਨ ਤੇ ਉਹਨਾਂ ਦਾ ਸੱਚੇ ਨਾਮ ਨਾਲ ਪਿਆਰ ਪੈ ਜਾਂਦਾ ਹੈ। ਐਸੇ ਲੋਕ ਆਪਣਾ ਮਨੁੱਖਾ ਜਨਮ ਵੀ ਸਵਾਰ ਲੈਂਦੇ ਹਨ ਤੇ ਆਪਣੀ ਕੁਲ ਭੀ ਤਾਰ ਲੈਂਦੇ ਹਨ ।
30 ਅਪ੍ਰੈਲ, 1837 : ਹਰੀ ਸਿੰਘ ਨਲੂਆ, ਪਠਾਣਾਂ ਨਾਲ ਜੰਗ ਦੌਰਾਨ, ਜਮਰੌਦ ਦੇ ਕਿਲ੍ਹੇ ਵਿਚ ਸ਼ਹੀਦ
ਆਜ਼ਾਦ ਸਿੱਖ ਰਾਜ ਨੂੰ ਕਾਇਮ ਰੱਖਣ ਲਈ, ਕੌਮ ਦਾ ਮਹਾਨ ਜ਼ਰਨੈਲ ਹਰੀ ਸਿੰਘ ਨਲੂਆ, ਅਫ਼ਗਾਨਿਸਤਾਨ ਦੀ ਪਠਾਣ ਫੌਜ਼ ਦੇ ਵਿਰੁੱਧ ਲੜਦੇ ਹੋਏ 30 ਅਪ੍ਰੈਲ, 1837 ਨੂੰ ਜਮਰੌਦ ਦੇ ਕਿਲੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ।
ਹਰੀ ਸਿੰਘ ਨਲੂਆ ਨੇ 1822 ਵਿੱਚ ਹਰੀਪੁਰ ਨਾਮੁਕ ਸ਼ਹਿਰ ਵੀ ਵਸਾਇਆ । ਇਤਿਹਾਸ ਵਿੱਚ ਕਿਹਾ ਜਾਂਦਾ ਹੈ ਇਹ ਇਸ ਖਿੱਤੇ ਦਾ ਪਹਿਲਾ ਸ਼ਹਿਰ ਸੀ ਜਿਸ ਨੂੰ ਪੂਰੀ ਪਲੈਨਿੰਗ ਨਾਲ ਵਸਾਇਆ ਗਿਆ ਅਤੇ ਰਹਿਣ ਲਈ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਹਰਕਿਸ਼ਨਗੜ ਨਾਮ ਦਾ ਕਿਲਾ ਵੀ ਬਣਾਇਆ ਗਿਆ ।
ਇਸ ਤੋਂ ਇਲਾਵਾ ਹਰੀ ਸਿੰਘ ਨਲੂਏ ਨੇ ਸਿੰਧ, ਖੈਬਰ, ਨਿਸ਼ੋਰਾ, ਕਾਬਲ ਆਦਿ ਇਲਾਕਿਆਂ ਵਿੱਚ ਸਿੱਖ ਕਿਲੇਆਂ ਦੀ ਉਸਰੀ ਕੀਤੀ ਅਤੇ ਜਮਰੋਦ ਦੇ ਕਿਲ੍ਹੇ ਦੀ ਨੀੰਹ ਵੀ ਹਰੀ ਸਿੰਘ ਨਲੂਏ ਨੇ ਰੱਖੀ । ਸਿੰਧ ਦਰਿਆਂ ਦੇ ਕਿਨਾਰੇ ਤੇ ਬਣੇ ਬਾਦਸ਼ਾਹ ਅਕਬਰ ਦੇ ਅਟਕ ਕਿਲੇ ਦੀ ਮੁਰੰਮਤ ਵੀ ਹਰੀ ਸਿੰਘ ਨਲੂਏ ਨੇ ਹੱਥੀ ਕਰਵਾਈ ਅਤੇ ਕਸ਼ਮੀਰ ਵਿੱਚ ਉਰੀ ਨਾਮ ਦਾ ਕਿਲਾ ਵੀ ਹਰੀ ਸਿੰਘ ਨਲੂਏ ਨੇ ਬਣਵਾਇਆ ।
ਹਰੀ ਸਿੰਘ ਨਲੂਏ ਦਾ ਗੁਰੂ ਘਰ ਨਾਲ ਅਥਾਹ ਪਿਆਰ ਸੀ । ਉਹਨਾਂ ਨੇ ਹਸਨ-ਅਬਦਾਲ ਵਿੱਚ ਗੁਰੂ ਨਾਨਕ ਸਾਿਹਬ ਦਾ ਗੁਰਦੁਆਰਾ ਪੰਜਾ ਸਾਹਿਬ ਬਣਵਾਇਆ । ਅਕਾਲ ਤਖ਼ਤ ਸਾਹਿਬ ਦੇ ਗੁੰਮਦ ਤੇ ਸੋਨੇ ਦੀ ਸੇਵਾ ਵੀ ਹਰੀ ਸਿੰਘ ਨਲੂਏ ਨੇ ਕਰਵਾਈ ।
ਪਠਾਨਾਂ ਦੀਆਂ ਔਰਤਾਂ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਸਵਾਉਦੀਆਂ ਰਹੀਆਂ ਕਿ “ਸੌੰ ਜਾਓ, ਬੱਚਿਓ! ਨਹੀੰ ਨਲੂਆ ਆ ਜਾਉ!”
ਅੰਤ ਸਿੱਖ ਕੌਮ ਦਾ ਇਹ ਮਹਾਨ ਜਰਨੈਲ ਸਿੱਖ ਰਾਜ ਦੀ ਹੌੰਦ ਨੂੰ ਬਚਾਉਣ ਲਈ 30 ਅਪ੍ਰੈਲ, 1837 ਨੂੰ ਮਹੁੰਮਦ ਖ਼ਾਨ ਦੀ ਪਠਾਣ ਫੌਜ਼ ਵਿਰੁੱਧ ਲੜਦਾ ਆਪਣੀ ਜਾਨ ਕੌਮ ਲਈ ਵਾਰ ਗਿਆ । ਉਹਨਾਂ ਦਾ ਅੰਤਮ ਸੰਸਕਾਰ ਜਮਰੌਦ ਦੇ ਕਿਲੇ ਵਿੱਚ ਹੀ ਕੀਤਾ ਗਿਆ ਜਿੱਥੇ ਉਹਨਾਂ ਦੀ ਯਾਦਗਾਰ ਅੱਜ ਵੀ ਮੌਜ਼ੂਦ ਹੈ ।