ਗਉੜੀ ਮਹਲਾ ੫ ॥
…
ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ ॥
ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥
ਜੀਵਨ ਪ੍ਰਾਨ ਅਧਾਰ ਮੇਰੀ ਰਾਸਿ ॥
ਪ੍ਰੀਤਿ ਲਾਈ ਕਰਿ ਰਿਦੈ ਨਿਵਾਸਿ ॥
…ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੨੪੦ (240)
ਸਾਡਾ ਦਾਤਾ ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਸੁਚੱਜਾ ਹੈ, ਸਿਆਣਾ, ਜਿੰਦ ਦੇਣ ਵਾਲਾ ਹੈ । ਉਸ ਨਾਲ ਹੀ ਸਾਡਾ ਅਸਲ ਰਿਸ਼ਤਾ ਹੈ, ਉਹੀ ਸਾਡਾ ਅਸਲ ਭਰਾ ਹੈ, ਪੁੱਤਰ ਹੈ, ਪਿਤਾ ਹੈ, ਮਾਂ ਹੈ ।
ਉਹੀ ਮੇਰੇ ਜੀਵਨ ਦਾ, ਮੇਰੀ ਜਿੰਦ ਦਾ ਆਸਰਾ ਹੈ, ਮੇਰੇ ਆਤਮਕ ਜੀਵਨ ਦੀ ਰਾਸਿ-ਪੂੰਜੀ ਹੈ । ਮੈਂ ਉਸ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਉਸ ਨਾਲ ਪ੍ਰੀਤਿ ਜੋੜੀ ਹੋਈ ਹੈ ।
29 ਅਗਸਤ, 1700 : ਸਾਹਿਬਜ਼ਾਦਾ ਅਜੀਤ ਸਿੰਘ ਨੇ ਤਾਰਾਗੜ੍ਹ ਕਿਲ੍ਹੇ ‘ਤੇ ਪਹਾੜੀ ਰਾਜਿਆਂ ਦਾ ਹਮਲਾ ਅਸਫਲ ਕੀਤਾ
ਸਾਹਿਬਜ਼ਾਦਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ, ਗੁਰੂ ਤੇਗ਼ ਬਹਾਦਰ ਸਾਹਿਬ ਦੇ ਪੋਤੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਪੜਪੋਤੇ ਸਨ।
ਸਾਹਿਬਜ਼ਾਦਾ ਅਜੀਤ ਸਿੰਘ ਚੁਸਤ ਤੇ ਸਿਆਣਾ ਨੌਜਵਾਨ ਸੀ। ਜਿਉਂ ਹੀ ਉਨ੍ਹਾਂ ਨੇ ਜਵਾਨੀ ਦੀ ਦਹਿਲੀਜ ਵਿਚ ਪੈਰ ਰੱਖਿਆ, ਉਨ੍ਹਾਂ ਨੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਅਤੇ ਬੰਦੂਕ ਚਲਾਉਣੀ ਸ਼ੁਰੂ ਕਰ ਦਿੱਤੀ। ਛੋਟੀ ਉਮਰ ਵਿਚ ਹੀ ਆਪ ਸ਼ਸਤਰ ਚਲਾਉਣ ਵਿਚ ਬੜੇ ਨਿਪੁੰਨ ਹੋ ਗਏ ਸਨ।
29 ਅਗਸਤ, 1700 ਦੇ ਦਿਨ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ‘ਤੇ ਹਮਲਾ ਕੀਤਾ ਤਾਂ ਉਸ ਨੇ ਉਨ੍ਹਾਂ ਦਾ ਮੁਕਾਬਲਾ ਬੜੀ ਬਹਾਦਰੀ ਨਾਲ ਕੀਤਾ। ਉਸ ਸਮੇਂ ਉਹਨ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ ਕੇਵਲ 13 ਸਾਲ ਦੀ ਉਮਰ ਸੀ।
ਸਾਹਿਬਜ਼ਾਦਾ ਅਜੀਤ ਸਿੰਘ ਦੀ ਜੰਗੀ ਸੂਝਬੂਝ ਕਾਰਨ ਪਹਾੜੀ ਰਾਜਿਆਂ ਦਾ ਇਹ ਹਮਲਾ ਅਸਫਲ ਹੋਇਆ।