ਰਾਮਕਲੀ ਘਰੁ ੨ ਬਾਣੀ ਕਬੀਰ ਜੀ ਕੀ

ਬੰਧਚਿ ਬੰਧਨੁ ਪਾਇਆ ॥
ਮੁਕਤੈ ਗੁਰਿ ਅਨਲੁ ਬੁਝਾਇਆ ॥
ਜਬ ਨਖ ਸਿਖ ਇਹੁ ਮਨੁ ਚੀਨ੍ਹਾ ॥
ਤਬ ਅੰਤਰਿ ਮਜਨੁ ਕੀਨ੍ਹਾ ॥

 ਭਗਤ ਕਬੀਰ ਜੀ
 ਰਾਮਕਲੀ ਰਾਗ  ਅੰਗ ੯੭੨ (972)

ਆਪ ਮਾਇਆ ਤੋਂ ਮੁਕਤ ਮੇਰੇ ਸਤਿਗੁਰੂ ਨੇ ਮਾਇਆ ਦੇ ਬੰਧਨਾਂ ਨੂੰ ਰੋਕ ਪਾ ਦਿੱਤੀ ਹੈ, ਅਤੇ ਮੇਰੀ ਤ੍ਰਿਸ਼ਨਾ ਦੀ ਅੱਗ ਵੀ ਬੁਝਾ ਦਿੱਤੀ ਹੈ । ਹੁਣ ਜਦੋਂ ਮੈਂ ਆਪਣੇ ਇਸ ਮਨ ਅੰਦਰ ਝਾਤੀ ਮਾਰ ਕੇ ਵੇਖਦਾ ਹਾਂ, ਤਾਂ ਆਪਣੇ ਅੰਦਰ ਹੀ ਗੁਰਮਤਿ ਗਿਆਨ ਦੀ ਵੀਚਾਰਾਂ ਵਿਚ ਇਸ਼ਨਾਨ ਕਰਦਾ ਹਾਂ ।


28 ਅਕਤੂਬਰ, 1708 : ਗੁਰੂ ਗੋਬਿੰਦ ਸਿੰਘ ਉਤੇ ਜਾਨਲੇਵਾ ਹਮਲਾ ਕਰਨ ਵਾਲੇ ਜਮਸ਼ੈਦ ਖ਼ਾਨ ਦੇ ਪੁੱਤਰ ਨੂੰ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਖਿੱਲਤ ਦਿਤੀ

ਗੁਰੂ ਜੀ ਦੇ ਸਹਿਯੋਗ ਸਦਕਾ ਜੰਗ ਜਿੱਤਣ ਅਤੇ ਰਾਜ ਤੱਖਤ ‘ਤੇ ਬੈਠਣ ਮਗਰੋਂ ਬਹਾਦੁਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 23 ਜੁਲਾਈ, 1707 ਵਾਲੇ ਦਿਨ ਆਗਰੇ ਦੇ ਲਾਲ ਕਿਲ੍ਹੇ ਵਿੱਚ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਬਹੁਤ ਸੁਖਾਵੇਂ ਮਾਹੌਲ ਵਿੱਚ ਹੋਈ। ਬਾਦਸ਼ਾਹ ਨੇ ਮੱਦਦ ਕਰਨ ਲਈ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਅਤੇ ਆਪਣੇ ਦਰਬਾਰ ਵਿਚ ਸਤਿਗੁਰੂ ਜੀ ਨੂੰ ‘ਖਿੱਲਤ’ ਦੇ ਕੇ ਸਨਮਾਨਿਤ ਵੀ ਕੀਤਾ।

ਪਰ ਇਸ ਮੁਲਾਕਾਤ ਪਿੱਛੋਂ ਗੁਰੂ-ਘਰ ਦੀ ਸਿੱਖੀ-ਵਿਰੋਧੀ ਧਿਰਾਂ ਨੇ ਫਿਰ ਸਾਜਿਸ਼ਾਂ ਕਰਨੀਆਂ ਸ਼ੁਰੂ ਕਰ ਦਿਤੀਆਂ। ਉਨ੍ਹਾਂ ਗੁਰੂ ਸਾਹਿਬ ਵਿਰੁੱਧ ਬਾਦਸ਼ਾਹ ਦੇ ਕੰਨ ਭਰੇ।

ਗੁਰੂ ਘਰ ਦੇ ਕੱਟੜ ਦੁਸ਼ਮਣ, ਵਜ਼ੀਰ ਖਾਨ ਨੇ ਗੁਰੂ ਸਾਹਿਬ ਨੂੰ ਕਤਲ ਕਰਨ ਲਈ, ਜਮਸ਼ੇਦ ਖਾਨ ਅਤੇ ਗੁਲ ਖਾਨ ਨੂੰ ਭੇਜਿਆ, ਜਿਨ੍ਹਾਂ ਨੇ ਧੋਖੇ ਨਾਲ ਗੁਰੂ ਸਾਹਿਬ ਤੇ ਘਾਤਕ ਵਾਰ ਕੀਤਾ।

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਪਿੱਛੋਂ 28 ਅਕਤੂਬਰ, 1708 ਵਾਲੇ ਦਿਨ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਵਲੋਂ, ਗੁਰੂ ਸਾਹਿਬ ਉਤੇ ਹਮਲਾ ਕਰਨ ਵਾਲੇ ‘ਜਮਸ਼ੈਦ ਖ਼ਾਨ’ ਦੇ ਪੁੱਤਰ ਨੂੰ ‘ਖਿੱਲਤ’ ਦੇ ਕੇ ਸਨਮਾਨਿਤ ਕੀਤਾ ਗਿਆ