ਮਃ ੩ ॥
ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥
ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥
ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥

 ਮਹਲਾ ੩ : ਗੁਰੂ ਅਮਰਦਾਸ ਜੀ
 ਰਾਗ ਬਿਹਾਗੜਾ  ਅੰਗ ੫੪੯

ਜੇ ਮਨੁਖ ਰੱਬ ਦੇ ਹੁਕਮ ਵਿਚ ਰਚ ਕੇ ਗੁਰੂ ਦੀ ਦੱਸੀ ਹੋਈ ਸੇਵਾ ਚਾਕਰੀ ਕਾਰ ਕਰੇ । ਉਸੇ ਰੱਬ ਦੀ ਰਜ਼ਾ ਵਿਚ ਤੁਰੇ ਤਾਂ ਉਸ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਇਹ ਸਿਮਰਦਾ ਹੈ, ਫਿਰ ਐਸੇ ਮਨੁੱਖ ਨੂੰ ਸਭਨੀ ਥਾਈਂ ਉਹ ਹੀ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਤੇ ਨਾਹ ਕੋਈ ਹੋਰ ਆਸਰੇ ਦੀ ਥਾਂ ਦਿੱਸਦੀ ਹੈ ।


28 ਫਰਵਰੀ, 1921 : ਸਿੱਖਾਂ ਨੇ ਗੁਰਦੁਆਰਾ ਐਮਨਾਬਾਦ, ਗੁਜਰਾਂਵਾਲਾ ਦੇ ਮਹੰਤ ਨੂੰ ਕਢਕੇ ਪ੍ਰਬੰਧ ਸੰਭਾਲਿਆ ।

28 ਫਰਵਰੀ, 1924 : ਗੰਗਸਰ ਜੈਤੋ ਲਈ ਸਰਦਾਰ ਇੰਦਰ ਸਿੰਘ, ਪਿੰਡ ਮਿਰਜ਼ਾ, ਜਿਲਾ ਸਿਆਲਕੋਟ ਦੀ ਅਗਵਾਈ ਹੇਠ 500 ਸਿੰਘ ਦਾ ਦੂਸਰਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੋਰਿਆ ।