ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਸਿਰੀ ਰਾਗ ਅੰਗ ੭੪ (74)
ਮਿਹਰਬਾਨ ਮਾਲਕ ਦਾ ਹੁਣ ਐਸਾ ਹੁਕਮ ਵਰਤਿਆ ਹੈ ਕਿ ਕੋਈ ਵੀ ਵਿਕਾਰ ਉਸਦੀ ਸਰਨ ਆਏ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ ।
ਜਦੋਂ ਸੰਸਾਰ ਉਤੇ ਮਾਲਕ ਦੀ ਮਿਹਰ ਹੋਈ ਤਾਂ ਹੀ ਉਹ ਸਾਰੀ ਲੋਕਾਈ ਆਤਮਕ ਆਨੰਦ ਵਿਚ ਵੱਸ ਰਹੀ ਹੈ, ਇਉਂ ਹੀ ਹਰੇਕ ਦੇ ਅੰਦਰ ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ ।
27 ਮਈ, 1710 : ਖਾਲਸਾ ਰਾਜ ਦਾ ਪਹਿਲਾ ਦਰਬਾਰ-ਏ-ਆਮ
ਸਰਹੰਦ ਫਤਿਹ ਤੋਂ ਬਾਅਦ 27 ਮਈ, 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਰਬਾਰੇ-ਆਮ ਲਗਾਕੇ ਖਾਲਸਾ ਰਾਜ ਦਾ ਐਲਾਨ ਕੀਤਾ। ਜ਼ਿਮੀਂਦਾਰੀ ਸਿਸਟਮ ਖਤਮ ਕਰਕੇ ਜ਼ਮੀਨ ਵਾਹੁਣ ਵਾਲਿਆਂ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ।
ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਮਾਜ ਸੁਧਾਰ ਦੇ ਕਾਰਜਾਂ ਦਾ ਐਲਾਨ ਕੀਤਾ ਗਿਆ । ਆਮ ਪ੍ਰਜਾ ਤੇ ਮਿਹਨਤਕਸ਼ ਕਿਰਤੀਆਂ-ਕਾਮਿਆਂ ਦੇ ਜੀਵਨ ਦੇ ਪੱਧਰ ਨੂੰ ਉਬਾਰਨ ਲਈ ਕਦਮ ਚੁੱਕੇ ਗਏ । ਇਸ ਤਰ੍ਹਾਂ ਪਹਿਲੇ ਅਤੇ ਇਕਲੌਤੇ ਖਾਲਸਾ ਰਾਜ ਦੀ ਨੀਂਹ ਰੱਖੀ ਗਈ ਜਿਸ ਦਾ ਆਧਾਰ ਗੁਰਬਾਣੀ ਅਸੂਲਾਂ ਅਨੁਸਾਰ ਹਲੇਮੀ-ਰਾਜ, ਇੱਕ ਸੱਚਾ ਸਮਾਜਵਾਦ ਸੀ ।