ਸਲੋਕੁ ॥
ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ॥
ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੩੦੦ (300)
ਜਿਸ ਮਨੁੱਖ ਨੇ ਸੱਚੇ ਸਤਿਗੁਰੂ ਦਾ ਆਸਰਾ ਲਿਆ, ਉਸ ਦੇ ਸਾਰੇ ਦੁੱਖ ਨਾਸ ਹੋ ਗਏ, ਉਸ ਦੇ ਅੰਦਰੋਂ ਹਰੇਕ ਕਿਸਮ ਦਾ ਸਹਮ ਦੂਰ ਹੋ ਗਿਆ । ਇਸ ਸੰਸਾਰ ਦੇ ਸੱਚੇ ਮਾਲਕ ਦੇ ਗੁਣ ਗਾ ਕੇ ਗੁਰੂ ਦੇ ਸਿੱਖ ਨੇ ਆਪਣੇ ਮਨ ਵਿਚ ਚਿਤਵੇ ਹੋਏ ਸਾਰੇ ਹੀ ਗੁਣ ਰੂਪੀ ਫਲ ਪ੍ਰਾਪਤ ਕਰ ਲੈਣੇ ਹਨ ।
26 ਜੁਲਾਈ, 2020 : ਕੁੱਝ ਅਫ਼ਗਾਨੀ ਸਿੱਖ ਪਰਿਵਾਰ, ਤਾਲਿਬਾਨੀਆਂ ਤੋਂ ਬੱਚ ਕੇ, ਭਾਰਤ ਪੁੱਜੇ
ਕੁੱਝ ਅਫ਼ਗਾਨੀ ਸਿੱਖ ਪਰਿਵਾਰ 26 ਜੁਲਾਈ, 2020 ਵਾਲੇ ਦਿਨ ਤਾਲਿਬਾਨੀਆਂ ਦੇ ਹੱਥੋਂ ਬੱਚ ਕੇ ਭਾਰਤ ਪੁੱਜੇ। ਇਨ੍ਹਾਂ ਵਿੱਚ ਨਿਦਾਨ ਸਿੰਘ ਸਚਦੇਵਾ ਅਤੇ ਦੋ ਹੋਰ ਪ੍ਰੀਵਾਰ ਸਨ। ਇੱਕ ਪਰਿਵਾਰ ਦੇ 5 ਮੈਬਰ ਅਤੇ ਦੂਜੇ ਪਰਿਵਾਰ ਦੇ ਚਾਰ ਮੈਬਰ ਸਨ।
ਨਿਦਾਨ ਸਿੰਘ ਸਚਦੇਵਾ ਨੂੰ ਇੱਕ ਮਹੀਨਾ ਪਹਿਲਾ ਤਾਲਿਬਾਨੀਆਂ ਨੇ ਅਗਵਾ ਕਰ ਲਿਆ ਸੀ। ਜਦੋਂ ਇਨ੍ਹਾਂ ਸਿੱਖ ਪਰਿਵਾਰਾਂ ਨੂੰ ਅਗਵਾ ਕਰਨ ਦਾ ਇਲਜ਼ਾਮ ਤਾਲਿਬਾਨ ‘ਤੇ ਲੱਗਿਆ ਤਾਂ ਤਾਲਿਬਾਨ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਨਕਾਰਦਿਆਂ ਹੋਇਆਂ ਕਿਹਾ ਸੀ ਕਿ ਉਨ੍ਹਾਂ ਨੇ ਸਿੱਖਾਂ ਨੂੰ ਅਗਵਾਹ ਨਹੀਂ ਕੀਤਾ ਹੈ।
18 ਜੁਲਾਈ, 2020 ਵਾਲੇ ਦਿਨ ਅਫ਼ਗਾਨੀ ਸਿੱਖਾਂ ਨੂੰ ਤਾਲਿਬਾਨੀਆਂ ਦੁਆਰਾ ਰਿਹਾਅ ਕੀਤੇ ਜਾਣ ਤੋਂ ਬਾਅਦ 26 ਜੁਲਾਈ, 2020 ਨੂੰ ਦਿੱਲੀ ਪੁੱਜਣ ਤੇ ਉਨ੍ਹਾਂ ਨੂੰ ਰਕਾਬਗੰਜ ਵਿਖੇ ਰਿਹਾਇਸ਼ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਭਾਰਤ ਵਿਚ ਸਿਆਸੀ ਪਨਾਹ ਦੀ ਦਰਖ਼ਾਸਤ ਦਿੱਤੀ ਗਈ। ਏਅਰਪੋਰਟ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਸਰਦਾਰ ਨਿਦਾਨ ਸਿੰਘ ਨੇ ਸ਼ਰਨ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ, ਅਫ਼ਗਾਨਿਸਤਾਨ ਵਿਚ ਆਮ ਜਨਤਾ ਨੂੰ ਕੱਟਵਾਦੀਆਂ ਦੇ ਜ਼ੁਲਮ ਸਹਿਣੇ ਪੈ ਰਹੇ ਹਨ।
ਉਨ੍ਹਾਂ ਨੇ ਕਿਹਾ, “ਤਾਲਿਬਾਨੀਆਂ ਦੇ ਲਈ ਕੱਟੜ-ਕਇਸਲਾਮੀ ਲੋਕ ਹੀ ਇਨਸਾਨ ਹਨ। ਉਹ ਹੋਰ ਕਿਸੇ ਨੂੰ ਬੰਦਾ ਨਹੀਂ ਸਮਝਦੇ ਹਨ। ਸੋ ਸਾਡੇ ਕੋਲ ਭਾਰਤ ਆਉਣ ਤੋਂ ਇਲਾਵਾ ਹੋਰ ਕੋਈ ਆਸਰਾ ਨਹੀਂ ਸੀ।”