ਸਲੋਕ ਭਗਤ ਕਬੀਰ ਜੀਉ ਕੇ
ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥
ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥ਭਗਤ ਕਬੀਰ ਜੀ
ਸਲੋਕ ਅੰਗ ੧੩੬੪ (1364)
ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ ਮੇਰੀ ਜੀਭ ਉਤੇ ਸੱਚੇ ਮਾਲਕ ਦਾ ਨਾਮ ਵੱਸ ਰਿਹਾ ਹੈ — ਇਹੀ ਮੇਰੀ ਸਿਮਰਨ ਵਾਲੀ ਮਾਲਾ ਹੈ ।
ਜਦ ਤੋਂ ਸ੍ਰਿਸ਼ਟੀ ਬਣੀ ਹੈ ਸਾਰੇ ਭਗਤ ਇਹੀ ਨਾਮ ਸਿਮਰਦੇ ਆਏ ਹਨ । ਉਸ ਦਾ ਨਾਮ ਹੀ ਭਗਤਾਂ ਲਈ ਸੁਖ ਅਤੇ ਸ਼ਾਂਤੀ ਦਾ ਕਾਰਨ ਹੈ ।