ਸਿਰੀਰਾਗੁ ਮਹਲਾ ੫ ॥

ਮਨ ਮੇਰੇ ਸਤਿਗੁਰ ਸੇਵਾ ਸਾਰੁ ॥
ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥

 ਮਹਲਾ ੫, ਗੁਰੂ ਅਰਜਨ ਸਾਹਿਬ ਜੀ
 ਸਿਰੀ ਰਾਗ  ਅੰਗ ੪੮

ਹੇ ਮੇਰੇ ਮਨ ! ਗੁਰੂ ਦੀ ਦੱਸੀ ਹੋਈ ਸੇਵਾ ਧਿਆਨ ਨਾਲ ਕਰ, ਗੁਰੂ ਨੂੰ ਇੱਕ ਪਲ ਵਾਸਤੇ ਵੀ ਆਪਣੇ ਮਨ ਤੋਂ ਨਾਹ ਭੁਲਾ । ਜੇਹੜਾ ਮਨੁੱਖ ਵੀ ਇਹ ਉੱਦਮ ਕਰਦਾ ਹੈ, ਸਤਿਗੁਰੂ ਉਸ ਉੱਤੇ ਆਪਣੀ ਮਿਹਰ ਕਰਦਾ ਹੈ ।


25 ਜਨਵਰੀ, 1942 : ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਦਾ ਜਨਮ

ਬੀਬੀ ਡਾ. ਇੰਦਰਜੀਤ ਕੌਰ ਦਾ ਜਨਮ 25 ਜਨਵਰੀ, 1942 ਨੂੰ ਹੋਇਆ । ਬੀਬੀ ਜੀ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਨੇ ।

ਉਹਨਾਂ ਨੇ ਅਕਾਦਮਿਕ ਡਿਗਰੀ ਐਫ.ਐਸ.ਸੀ (ਮੈਡੀਕਲ), 1959 ਵਿੱਚ ਅਤੇ ਪ੍ਰੋਫੈਸ਼ਨਲ ਐਮ.ਬੀ.ਬੀ.ਐਸ. ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ, ਪੰਜਾਬ, ਤੋਂ 1967 ਵਿੱਚ ਕੀਤੀ । 1988 ਤੋਂ 1992 ਤੱਕ ਉਹਨਾਂ ਨੇ ‘ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਆਫ ਅੰਮ੍ਰਿਤਸਰ’ ਦੇ ਮੋਢੀ ਭਗਤ ਪੂਰਨ ਸਿੰਘ ਜੀ ਨਾਲ ਕੰਮ ਕੀਤਾ ਅਤੇ ਅੱਜ ਤੱਕ ਉੱਥੇ ਆਪਣੀਆਂ ਸੇਵਾਵਾਂ ਦੇਂਦੇ ਰਹੇ ।

1992 ਵਿੱਚ ਭਗਤ ਪੂਰਨ ਸਿੰਘ ਜੀ ਦੇ ਅਕਾਲ ਚਲਾਣੇ ਪਿੱਛੋਂ ਡਾ. ਇੰਦਰਜੀਤ ਕੌਰ ਪਿੰਗਲਵਾੜਾ ਸੁਸਾਇਟੀ ਦੇ ਪ੍ਰਧਾਨ ਬਣੇ, ਅਤੇ ਹੁਣ ਤੱਕ ਇਸ ਸੰਸਥਾ ਦਾ ਪ੍ਰਬੰਧ ਸੰਭਾਲ ਰਹੇ ਹਨ ।