ਸਲੋਕ ਮਃ ੩ ॥

ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥
ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥
ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥

 ਮਹਲਾ ੩ : ਗੁਰੂ ਅਮਰਦਾਸ ਜੀ
 ਰਾਗ ਬਿਹਾਗੜਾ  ਅੰਗ ੫੪੯

ਜੇ ਮਨ ਵਿਚ ਸਤਿਗੁਰੂ ਦੀ ਪ੍ਰਤੀਤ ਨਾਹ ਆਈ, ਤੇ ਅਡੋਲਤਾ ਵਿਚ ਪਿਆਰ ਨਾਹ ਲੱਗਾ, ਜੇ ਸ਼ਬਦ ਦਾ ਰਸ ਨਾਹ ਲੱਭਾ, ਤਾਂ ਮਨ ਦੇ ਹਠ ਨਾਲ ਸਿਫ਼ਤਿ-ਸਾਲਾਹ ਕਰਨ ਦਾ ਕੀਹ ਲਾਭ? ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸੰਸਾਰ ਵਿਚ ਜੰਮਿਆ ਉਹ ਜੀਵ ਮੁਬਾਰਿਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਜਿਉਂਦੇ ਜੀਅ ਹੀ ਸੱਚੇ ਗਿਆਨ-ਗੁਰੂ ਦੇ ਵਿਚ ਲੀਨ ਹੋ ਜਾਏ ।


25 ਫਰਵਰੀ, 1809 : ਅਕਾਲੀ ਫੂਲਾ ਸਿੰਘ ਦੀ ਕਮਾਨ ਹੇਠ ਅਕਾਲੀ ਫੌਜਾਂ ਦੀ ਅੰਮ੍ਰਿਤਸਰ ਵਿੱਚ ਮੇਟਕਾਫ ਦੇ ਮੁਸਲਮਾਨ ਅੰਗ ਰੱਖਿਅਕ ਨਾਲ ਲੜਾਈ ਹੋਈ ।

25 ਫਰਵਰੀ, 1921 : ਸਿੰਘਾਂ ਨੇ ਗੁਰੂਦਵਾਰਾ ਹੇਰ ਸਾਹਿਬ, ਜਿਲਾ ਲਾਹੋਰ ਵਿੱਚੋਂ ਮਹੰਤਾ ਨੂੰ ਕੱਢ ਕੇ ਪ੍ਰਬੰਧ ਸੰਭਾਲਿਆ ।