ਸਿਰੀਰਾਗੁ ਮਹਲਾ ੩ ॥
…
ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥
ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥
ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ॥ਮਹਲਾ ੩ – ਗੁਰੂ ਅਮਰਦਾਸ ਜੀ
ਸਿਰੀਰਾਗ ਅੰਗ ੩੨ (32)
(ਗੁਰੂ ਦੀ ਸਰਨ ਪੈ ਕੇ ਹੀ) ਹਉਮੈ ਦਾ ਵਿਕਾਰ ਦੂਰ ਕਰ ਕੇ ਮਨੁੱਖ ਦਾ ਮਨ ਤੇ ਸਰੀਰ (ਭੀ) ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ । (ਜੇ ਜੀਵ ਗੁਰੂ ਦੀ ਸਰਨ ਪਏ ਤਾਂ) ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ । ਹੇ ਨਾਨਕ ! ਬੇਅੰਤ ਪੂਰਨ-ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਹੈ ।
24 ਅਕਤੂਬਰ, 1907 : ਸ਼ਹੀਦ ਊਧਮ ਸਿੰਘ ਚੀਫ਼ ਖ਼ਾਲਸਾ ਦੀਵਾਨ ਦੇ ਯਤੀਮਖਾਨੇ ਵਿੱਚ ਆਏ
ਅੱਠ ਸਾਲ ਦੀ ਉਮਰ ਵਿੱਚ (ਸ਼ਹੀਦ) ਊਧਮ ਸਿੰਘ, ਆਪਣੇ ਭਰਾ ਮੁਕਤ ਸਿੰਘ ਦੇ ਨਾਲ, ਆਪਣੇ ਪਿਤਾ ਟਹਿਲ ਸਿੰਘ ਦੀ ਮੌਤ ਤੋਂ ਬਾਅਦ, ਚੀਫ਼ ਖ਼ਾਲਸਾ ਦੀਵਾਨ ਦੇ ਯਤੀਮਖਾਨੇ ਵਿੱਚ 24 ਅਕਤੂਬਰ, 1907 ਵਾਲੇ ਦਿਨ ਆਏ ਸਨ।
1919 ਦੇ ਵਿਸਾਖੀ ਵਾਲੇ ਦਿਹਾੜੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਲਈ ਊਧਮ ਸਿੰਘ ਨੇ 19 ਵਰ੍ਹੇ ਤਕ ਸਹੀ ਮੌਕੇ ਦਾ ਇੰਤਜ਼ਾਰ ਕਰਨ ਪਿੱਛੋਂ ਇਸ ਜ਼ਾਲਿਮ ਘਟਨਾ ਦੇ ਖਲਨਾਇਕ ਮਾਇਕਲ ਓਡਵਾਇਰ ਨੂੰ ਲੰਡਨ ਜਾ ਕੇ ਮਾਰਿਆ।