ਕਾਨੜਾ ਮਹਲਾ ੫ ॥

ਸਾਜਨ ਮੀਤ ਸੁਆਮੀ ਨੇਰੋ ॥
ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਕਾਨੜਾ  ਅੰਗ ੧੩੦੩ (1303)

ਸਾਡੇ ਸਭਨਾਂ ਦਾ ਸੱਜਣ, ਮਿੱਤਰ, ਮਾਲਕ ਤਾਂ ਹਰ ਵੇਲੇ ਸਾਡੇ ਨੇੜੇ ਹੀ ਵੱਸ ਰਿਹਾ ਹੈ । ਜਦ ਉਹ ਮਾਲਕ ਸਭ ਜੀਵਾਂ ਦੇ ਨਾਲ ਵੱਸਦਾ ਹੈ, ਸਭਨਾਂ ਦੇ ਕਰਮ ਵੇਖਦਾ ਹੈ, ਸਭਨਾਂ ਦੀਆਂ ਸੁਣਦਾ ਹੈ, ਤਾਂ ਫਿਰ ਜ਼ਿੰਦਗੀ ਦੇ ਥੋੜ੍ਹੇ ਜਿਹੇ ਤੁੱਛ ਮਨੋਰਥਾਂ ਦੀ ਖ਼ਾਤਰ ਮੰਦੇ ਕੰਮ ਕਿਉਂ ਕੀਤੇ ਜਾਣ?


24 ਨਵੰਬਰ, 1969 : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ

ਅੰਮ੍ਰਿਤਸਰ ਸ਼ਹਿਰ ਵਿਚ, 1969 ਵਿਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਸ਼ਤਾਬਦੀ ਪ੍ਰਕਾਸ਼ ਦਿਹਾੜੇ ‘ਤੇ ਬੜੀ ਦੂਰਦ੍ਰਿਸ਼ਟੀ ਨਾਲ 500 ਏਕੜ ਜਗ੍ਹਾ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਦਾ ਸਕੰਲਪ ਲਿਆ ਗਿਆ ਸੀ ਜੋ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਚਾਰ-ਪ੍ਰਸਾਰ ਤੋਂ ਇਲਾਵਾ ਗਿਆਨ-ਵਿਗਿਆਨ ਦੇ ਖੇਤਰ ਵਿਚ ਅਗਾਂਹਵਧੂ ਹੋਵੇ।

24 ਨਵੰਬਰ, 1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰੱਖੀ ਨੀਂਹ ਅੱਜ ਇਹਨੀ ਸਫ਼ਲ ਹੋ ਚੁੱਕੀ ਹੈ ਕਿ ਇਸ ਦੀਆਂ ਸ਼ਾਖਾਵਾਂ ਪੂਰੀ ਦੁਨੀਆ ਵਿਚ ਫੈਲ ਕੇ ਸਿੱਖਿਆ ਦਾ ਪ੍ਰਸਾਰ ਕਰ ਰਹੀਆਂ ਹਨ।

ਯੂਨੀਵਰਸਿਟੀ ਦੇ ਕੈਂਪਸ ਵਿਚ 45 ਅਧਿਆਪਨ ਵਿਭਾਗ, ਦੋ ਹੋਰ ਖੇਤਰੀ ਕੈਂਪਸ ਅਤੇ 170 ਮਾਨਤਾ ਪ੍ਰਾਪਤ ਯੂਨੀਵਰਸਿਟੀ ਅਤੇ ਕਾਂਸਟੀਚੂਐਂਟ ਕਾਲਜ ਹਨ।