ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥: ਭਗਤ ਫ਼ਰੀਦ ਜੀ
ਸਲੋਕ ਅੰਗ ੧੩੭੮ (1378)
ਭਗਤ ਫਰੀਦ ਜੀ ਆਪਣੇ ਆਪ ਨੂੰ ਕਹਿੰਦੇ ਹਨ ਕਿ ਵੇਖ ਜੋ ਕੁਝ ਹੁਣ ਤਕ ਹੋ ਚੁਕਿਆ ਹੈ ਉਹ ਇਹ ਹੈ ਕਿ ਦਾੜ੍ਹੀ ਚਿੱਟੀ ਹੋ ਗਈ ਹੈ, ਮੌਤ ਵਾਲੇ ਪਾਸਿਓਂ ਸਮਾਂ ਨੇੜੇ ਆ ਰਿਹਾ ਹੈ, ਤੇ ਪਿਛਲਾ ਬਚਪਨ ਵਾਲਾ ਸਮਾਂ ਬਹੁਤ ਦੂਰ, ਪਿਛਾਂਹ, ਹੀ ਰਹਿ ਗਿਆ ਹੈ।
24 ਮਾਰਚ 1914 : ਗ਼ਦਰ ਲਹਿਰ ਦੇ ਬਾਬਾ ਗੁਰਦਿੱਤ ਸਿੰਘ ਨੇ ਕਾਮਾਗਾਟਾਮਾਰੂ ਜਹਾਜ਼ ਕਿਰਾਏ ’ਤੇ ਲੈ ਕੇ ਕੈਨੇਡਾ ਦੇ ਵੈਨਕੁਵਰ ਪਹੁੰਚਣ ਦੀ ਯੋਜਨਾ ਬਣਾਈ
24 ਮਾਰਚ 1914 ਵਾਲੇ ਦਿਨ ਗ਼ਦਰ ਲਹਿਰ ਦੀ ਕੜੀ ਵਜੋਂ ਬਾਬਾ ਗੁਰਦਿੱਤ ਸਿੰਘ ਜੀ ਨੇ ਬਹੁਚਰਚਿਤ ਕਾਮਾਗਾਟਾਮਾਰੂ ਜਹਾਜ਼ ਕਿਰਾਏ ’ਤੇ ਲੈ ਕੇ ਇਸ ਜਹਾਜ ਦੇ ਰਾਹੀਂ ਸਿੱਧੇ ਕੈਨੇਡਾ ਦੇ ਵੈਨਕੁਵਰ ਪੁਜਣ ਦੀ ਯੋਜਨਾ ਬਣਾਈ।
ਸਰਕਾਰੀ ਰੁਕਾਵਟਾਂ ਅਤੇ ਅਨੇਕਾਂ ਫਾਰਮੈਲਟੀਆਂ ਕਰਕੇ ਜਹਾਜ਼ ਆਖਰ 4 ਅਪਰੈਲ, 1914 ਨੂੰ ਹੀ ਹਾਂਗਕਾਂਗ ਤੋਂ ਰਵਾਨਾ ਹੋ ਸਕਿਆ। ਇਸ ਜਹਾਜ ਦਾ ਵੈਨਕੁਵਰ ਪੁੱਜਣਾ ਭਾਰਤੀ ਸਿਵਲ/ਨਾਗਰਿਕ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਇੱਕ ਅੰਦੋਲਨ ਦੀ ਹੀ ਤਿਆਰੀ ਸੀ।