ਜੈਤਸਰੀ ਮਹਲਾ ੫ ॥
ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥
ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥
ਮਹਲਾ ੫ – ਗੁਰੂ ਅਰਜਨ ਸਾਹਿਬ ਜੀ
ਜੈਤਸਰੀ ਰਾਗ ਅੰਗ ੭੦੨ (702)
ਜੇ ਕੋਈ ਗੁਰੂ ਵਾਲਾ ਸਿੱਖ, ਆਪਣੇ ਵਾਂਗ, ਮੈਨੂੰ ਵੀ ਸਤਿਗੁਰੂ ਦੇ ਚਰਨਾਂ ਨਾਲ ਜੋੜ ਦੇਵੇ, ਤਾਂ ਮੈਂ ਉਸ ਦੇ ਪੈਰ ਫੜ ਲਵਾਂ, ਮੈਂ ਉਸ ਦੇ ਧੰਨਵਾਦ ਦੇ ਮਿੱਠੇ ਬੋਲ ਬੋਲਾਂ ਅਤੇ ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਹੋ ਜਾਣ ।
24 ਜਨਵਰੀ, 1912 : ਰਿਪੁਦਮਨ ਸਿੰਘ ਨਾਭਾ ਗੱਦੀ ਉਤੇ ਬੈਠਾ
24 ਜਨਵਰੀ, 1912 ਨੂੰ ਟਿੱਕਾ ਰਿਪੁਦਮਨ ਸਿੰਘ ਗੱਦੀ ਉਤੇ ਬੈਠਾ। ਉਹ ਸਿੱਖੀ ਬਾਰੇ ਬੜਾ ਬਿਬੇਕੀ ਵਿਅਕਤੀ ਸੀ । ਆਨੰਦ ਮੈਰਿਜ ਐਕਟ ਪਾਸ ਕਰਾਉਣ ਲਈ ਉਸਨੇ ਮੁਢਲੇ ਉਦਮ ਕੀਤੇ ।
ਨਨਕਾਣਾ ਸਾਹਿਬ ਦੇ ਸਾਕੇ ਵੇਲੇ ਅੰਗਰੇਜ਼ਾਂ ਦੀ ਖਿਲਾਫ਼ਤ ਕਰਨ ਤੋਂ ਨਾਰਾਜ਼ ਅੰਗ੍ਰੇਜ਼ ਸਰਕਾਰ ਨੇ ਪਟਿਆਲਾ ਰਿਆਸਤ ਨਾਲ ਪੈਦਾ ਹੋਏ ਝਗੜੇ ਵਿਚ ਉਸ ਨੂੰ ਕਸੂਰਵਾਰ ਠਹਿਰਾਇਆ । ਜੁਲਾਈ, 1923 ਵਿਚ ਉਸ ਨੂੰ ਗੱਦੀਓਂ ਉਤਾਰ ਦਿੱਤਾ ਗਿਆ ਅਤੇ ਤਿੰਨ ਲੱਖ ਸਾਲਾਨਾ ਪੈਨਸ਼ਨ ਦੇ ਕੇ ਦੇਹਰਾਦੂਨ ਭੇਜ ਦਿੱਤਾ ਗਿਆ ।