ਸਲੋਕ
ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ ॥
ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ ॥ਭਗਤ ਕਬੀਰ ਜੀ
ਸਲੋਕ ਅੰਗ ੧੩੬੯ (1369)
ਭਗਤ ਕਬੀਰ ਜੀ ਨਿੰਦਾ ਤੋਂ ਵਰਜਦੇ ਹੋਏ ਸਮਝਾਉਂਦੇ ਹਨ ਕਿ ਪਰਾਈ ਨਿੰਦਿਆ ਕਰਨ ਨਾਲ ਸਾਡੇ ਮਨ ਉਤੇ ਭਾਰ ਚੜ੍ਹਦਾ ਜਾਂਦਾ ਹੈ ।
ਜਿਤਨਾ ਇਹ ਭਾਰ ਚੜ੍ਹੀ ਜਾਂਦਾ ਹੈ, ਉਤਨਾ ਹੀ ਮਨੁੱਖ ਇਸ ਨਿੰਦਿਆ ਦੇ ਰਾਹੇ ਹੀ ਤੁਰਨਾ ਪਸੰਦ ਕਰਦਾ ਹੈ । ਆਪਣੇ ਕੀਤੇ ਹੋਰ ਮੰਦੇ-ਕਰਮਾਂ ਦੇ ਭਾਰ ਦਾ ਤਾਂ ਇਸ ਨੂੰ ਚੇਤਾ ਹੀ ਨਹੀਂ ਆਉਂਦਾ ।
ਪਰਾਈ ਨਿੰਦਿਆ ਸਾਡੇ ਸਾਹਮਣੇ ਇਕ ਡਾਢਾ ਔਖਾ ਰਸਤਾ ਹੈ ਜਿਸ ਤੋਂ ਸਾਨੂੰ ਬੱਚ ਕੇ ਰਹਿਣਾ ਚਾਹੀਦਾ ਹੈ ।
23 ਮਈ, 1698 : ਸਾਹਿਬਜ਼ਾਦਾ ਅਜੀਤ ਸਿੰਘ ਨੇ ਨੂਰ ਦੇ ਰੰਘੜਾ ਨੂੰ ਸੋਧਿਆ
ਜਦੋਂ ਪਠੋਹਾਰ ਦੀ ਸੰਗਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਆਈ ਤਾਂ ਰਾਹ ਵਿੱਚ ਨੂਰ ਦੇ ਰੰਘੜਾ ਨੇ ਉਨ੍ਹਾਂ ਨੂੰ ਲੁੱਟ ਲਿਆ । ਗੁਰ ਸਾਹਿਬ ਨੇ ਉਨ੍ਹਾਂ ਨੂੰ ਸੋਧਣ ਲਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਹੁਕਮ ਕੀਤਾ ।
23 ਮਈ, 1698 ਦੇ ਦਿਨ ਬਾਬਾ ਅਜੀਤ ਸਿੰਘ ਨੇ ਕੁੱਝ ਸਿੰਘਾਂ ਨੂੰ ਨਾਲ ਲੈ ਕੇ ਰੰਘੜਾ ਨੂੰ ਜਾ ਘੇਰਿਆ ਤੇ ਸੋਧਿਆ। ਲੁੱਟਿਆ ਹੋਇਆ ਮਾਲ ਬਰਾਮਦ ਕਰ ਕੇ ਗੁਰੂ ਜੀ ਪਾਸ ਵਾਪਸ ਆ ਪਹੁੰਚੇ ।