ਸੋਰਠਿ ਮਹਲਾ ੫ ॥
…
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥
…ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਸੋਰਠਿ ਅੰਗ ੬੧੧ (611)
ਜਿਸ ਕਿਸੇ ਨੇ ਵੀ ਗੁਰੂ ਦੇ ਸ਼ਬਦ ਦਾ ਆਸਰਾ ਲਿਆ, ਮੇਰੇ ਮਾਲਕ ਨੇ ਉਸ ਦੀ ਅਰਦਾਸ-ਬੇਨਤੀ ਸੁਣ ਲਈ ਹੈ । ਸਾਰੇ ਸੰਸਾਰਕ ਬੰਧਨਾਂ ਅਤੇ ਕਸ਼ਟਾਂ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਿਕ ਤਾਕਤ ਪੈਦਾ ਹੋ ਜਾਂਦੀ ਹੈ । ਸਤਿਗੁਰੂ ਬਾਬੇ ਨਾਨਕ ਜੀ ਦੀ ਬਾਣੀ ਦੀ ਇਹ ਵਡਿਆਈ ਸਾਰੇ ਜੁਗਾਂ/ਸਮਿਆਂ ਵਿਚ ਹੀ ਪਰਤੱਖ ਹੋਈ ਹੈ ।
22 ਸਤੰਬਰ, 1539 : ਗੁਰੂ ਨਾਨਕ ਦੇਵ ਜੀ – ਜੋਤੀ-ਜੋਤ ਸਮਾਏ (ਅਕਾਲ ਚਲਾਣਾ)
ਗੁਰੂ ਨਾਨਕ ਦੇਵ ਜੀ ਨੇ, ਆਪਣਾ ਅੰਤਲਾ ਸਮਾਂ ਆਇਆ ਜਾਣ ਕੇ, 18 ਸਤੰਬਰ, 1539 ਨੂੰ ਭਾਈ ਲਹਿਣਾ ਜੀ ਨੂੰ ਆਪਣਾ ਵਾਰਿਸ ਥਾਪ ਕੇ ਗੁਰਗੱਦੀ ਬਖ਼ਸ਼ੀ, ਅਤੇ (ਗੁਰੂ) ਅੰਗਦ ਦੇਵ ਨਾਮ ਦਿੱਤਾ ।
ਕੁੱਝ ਦਿਨਾਂ ਪਿੱਛੋਂ ਗੁਰੂ ਨਾਨਕ ਦੇਵ ਜੀ 22 ਸਤੰਬਰ, 1539 ਨੂੰ ਕਰਤਾਰਪੁਰ ਵਿਖੇ 70 ਸਾਲ ਦੀ ਉਮਰ ਵਿਚ ਜੋਤੀ-ਜੋਤ ਸਮਾ ਗਏ।