ਗੁਰ ਕੀ ਸੇਵਾ ਪਾਏ ਮਾਨੁ ॥
ਗੁਰ ਊਪਰਿ ਸਦਾ ਕੁਰਬਾਨੁ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਬਿਲਾਵਲੁ ਅੰਗ ੮੧੮ (818)
ਹੇ ਮੇਰੇ ਮਨ! ਜੇਕਰ ਗੁਰੂ ਦੀ ਸਰਨ ਪੈ ਕੇ ਸੇਵਾ ਕਰਦਿਆਂ ਹਰ ਥਾਂ ਆਦਰ ਹਾਸਲ ਕਰੀਦਾ ਹੈ, ਤਾਂਹੀ ਉਸ ਗੁਰੂ ਤੋਂ ਸਾਡਾ ਸਦਕੇ / ਬਲਿਹਾਰੇ ਹੋ ਜਾਣਾ ਬਣਦਾ ਹੈ ।
21 ਨਵੰਬਰ, 1996 : ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਬਣੀ ਰਾਜਿੰਦਰ ਕੌਰ ਭੱਠਲ
ਰਾਜਿੰਦਰ ਕੌਰ ਭੱਠਲ ਨੇ ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਵਜੋਂ 21 ਨਵੰਬਰ, 1996 ਨੂੰ ਪੰਜਾਬ ਦੀ ਵਾਗਡੋਰ ਸੰਭਾਲੀ।
ਪੰਜਾਬ ਵਿੱਚ ਖਾੜਕੂਵਾਦ ਦੇ ਮੁਸ਼ਕਲ ਹਾਲਾਤਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ, 25 ਫਰਵਰੀ 1992 ਤੋਂ 31 ਅਗਸਤ 1995 ਤਕ ਮੁਖ ਮੰਤਰੀ ਰਹੇ ਉਨਾਂ ਦੀ ਮੌਤ ਤੋਂ ਬਾਅਦ 31 ਅਗਸਤ 1995 ਤੋਂ 21 ਨਵੰਬਰ 1996 ਤਕ ਹਰਚਰਨ ਸਿੰਘ ਬਰਾੜ ਇਸ ਅਹੁਦੇ ‘ਤੇ ਰਹੇ। ਉਹਨਾਂ ਦੇ ਪਿੱਛੋਂ ਰਾਜਿੰਦਰ ਕੌਰ ਭੱਠਲ ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਵਜੋਂ 21 ਨਵੰਬਰ 1996 ਤੋਂ 11 ਫਰਵਰੀ 1997 ਤੱਕ ਗੱਦੀ ਸੰਭਾਲੀ।