ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ ॥
ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥ਭਗਤ ਕਬੀਰ ਜੀ
ਸਲੋਕ ਅੰਗ ੧੩੬੭ (1367)
ਭਗਤ ਕਬੀਰ ਜੀ ਆਖਦੇ ਹਨ ਕਿ ਕਦੇ ਵੀ ਸਮੁੰਦਰ ਨਹੀਂ ਛੱਡੀਦਾ ਚਾਹੇ ਉਸ ਦਾ ਪਾਣੀ ਬੜਾ ਹੀ ਖਾਰਾ ਹੋਵੇ। ਨਿੱਕੇ ਨਿੱਕੇ ਛੱਪੜਾਂ ਵਿਚ ਜਿੰਦ ਦਾ ਆਸਰਾ ਢੂੰਢਿਆਂ, ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ਜਾਂ ਕੋਈ ਵਡਿਆਈ ਵਾਲਾ ਹੈ।
21 ਅਪ੍ਰੈਲ, 1850 : ਜਨਮ ਗਿਆਨੀ ਦਿੱਤ ਸਿੰਘ
ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ, 1850 ਨੂੰ ਪਿੰਡ ਨੰਦਪੁਰ ਕਲੌੜ (ਕੌਲਗੜ), ਜ਼ਿਲ੍ਹਾ ਫ਼ਤਹਿਗੜ੍ਹ ਵਿਖੇ ਪਿਤਾ ਬਾਬਾ ਦੀਵਾਨ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਹੋਇਆ । ਇਹਨਾਂ ਦਾ ਬਚਪਨ ਦਾ ਨਾਮ ਦਿੱਤਾ-ਰਾਮ ਸੀ ।
ਗਿਆਨੀ ਦਿੱਤ ਸਿੰਘ – ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਸਿੱਖ ਧਰਮ ਅਤੇ ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ ਅਤੇ ਉਪਦੇਸ਼ਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ, ਸ੍ਰੀ ਗੁਰੂ ਸਿੰਘ ਸਭਾ (ਅੰਮ੍ਰਿਤਸਰ ਅਤੇ ਲਾਹੌਰ) ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ (ਅੰਮ੍ਰਿਤਸਰ) ਦੇ ਮੋਢੀ ਸਨ।
ਮੁੱਖ ਪ੍ਰਾਪਤੀਆਂ :
- ਅੰਧ-ਵਿਸ਼ਵਾਸਾਂ ਤੇ ਜਾਤ-ਪਾਤ ਦਾ ਵਿਰੋਧ
- ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ
- ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚ ਸ਼ਾਮਲ
- ਦਰਬਾਰ ਸਹਿਬ ਵਿੱਚ ਮੂਰਤੀਆਂ ਹਟਵਾਉਣਾ
- ਪੰਜਾਬੀ ਪੱਤਰਕਾਰੀ ਦਾ ਮੁੱਢ ਬੰਨ੍ਹਿਆ
- ਸਾਹਿਤਕ ਰਚਨਾਵਾਂ – 72 ਪੁਸਤਕਾਂ