ਸਲੋਕੁ ॥
ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥
ਨਾਨਕ ਨਾਮੁ ਧਿਆਇ ਸੁਖ ਸਬਾਇਆ ॥ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਗ ਜੈਤਸਰੀ ਅੰਗ ੭੦੫ (705)
ਮੈਂ ਤਾਂ ਜੇਹੜੀ ਭੀ ਮੰਗ ਆਪਣੇ ਚਿੱਤ ਵਿਚ ਆਪਣੇ ਸਤਿਗੁਰੂ ਪਾਸੋਂ ਮੰਗੀ ਹੈ, ਉਹ ਮੈਨੂੰ ਸਦਾ ਮਿਲ ਗਈ ਹੈ।
ਗੁਰੂ ਸਾਹਿਬ ਸਮਝਾਉਂਦੇ ਹਨ ਕਿ ਤੂੰ ਸਦਾ ਹੀ ਸੱਚਾ ਨਾਮ ਸਿਮਰਿਆ ਕਰ, ਕਿਉਂਕਿ ਉਸ ਇਕੋ ਮਾਲਕ ਦੇ ਦਰ ਤੋਂ ਸਾਰੇ ਸੁਖ ਮਿਲ ਜਾਂਦੇ ਹਨ।
20 ਮਈ, 1710 : ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹੰਦ ਫਤਿਹ ਦੀ ਖਬਰ ਮੁਗਲ ਬਾਦਸ਼ਾਹ ਬਹਾਦਰਸ਼ਾਹ ਨੂੰ ਮਿਲੀ
ਮੁਗਲ ਬਾਦਸ਼ਾਹ ਬਹਾਦਰਸ਼ਾਹ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹੰਦ ਫਤਿਹ ਕਰਨ ਖਬਰ 20 ਮਈ, 1710 ਨੂੰ ਮਿਲੀ । ਚੱਪੜਚਿੜੀ ਦੇ ਮੈਦਾਨ ਵਿਚ ਬੰਦਾ ਸਿੰਘ ਬਹਾਦਰ ਤੇ ਸਰਹਿੰਦ ਦੀ ਫੋਜਾਂ ਵਿਚਕਾਰ ਹੋਈ ਜੰਗ (12 ਮਈ, 1710) ਵਿਚ ਇਸ ਮਹਾਨ ਸਿੱਖ ਜਰਨੈਲ ਦੇ ਜੰਗੀ ਕਾਰਨਾਮੇ ਅਤੇ ਯੁੱਧ ਨੀਤੀ ਦਾ ਬਿਓਰਾ ਸੁਣ ਕੇ ਬਾਦਸ਼ਾਹ ਬਹੁਤ ਹੈਰਾਨ ਪ੍ਰੇਸ਼ਾਨ ਹੋਇਆ।
20 ਮਈ, 1912 : ਮਹਾਨ ਕੋਸ਼ ਪ੍ਰੋਜੈਕਟ ਦੀ ਆਰੰਭਤਾ
ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਪ੍ਰੋਜੈਕਟ ਦੀ ਤਿਆਰੀ ਦਾ ਆਰੰਭ ਕੀਤਾ । ਇਸ ਨੂੰ ਤਿਆਰ ਕਰਨ ਵਿੱਚ 14 ਸਾਲ ਦਾ ਸਮਾਂ ਲਗਿਆ । ਮਹਾਨ ਕੋਸ਼ ਅੱਜ ਸਿੱਖਾਂ ਦਾ ਇੱਕ ਅਹਿਮ ਇੰਸਾਇਕਲੋਪੀਡਿਆ ਹੈ ।