ਮਃ ੩ ॥
ਗੁਰ ਕੀ ਸਿਖ ਕੋ ਵਿਰਲਾ ਲੇਵੈ ॥
ਨਾਨਕ ਜਿਸੁ ਆਪਿ ਵਡਿਆਈ ਦੇਵੈ ॥ਮਹਲਾ ੩ : ਗੁਰੂ ਅਮਰਦਾਸ ਜੀ
ਰਾਗ ਗੂਜਰੀ ਅੰਗ ੫੦੯ (509)
ਕੋਈ ਵਿਰਲਾ ਹੀ ਆਪਣੇ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ, ਅਤੇ ਇਸ ਸਿੱਖਿਆ ਤੇ ਤੁਰਦਾ ਹੈ। ਆਪਣੇ ਸਤਿਗੁਰੂ ਦੀ ਸਿੱਖਿਆ ਤੇ ਤੁਰਨ ਦੀ ਵਡਿਆਈ ਉਸੇ ਨੂੰ ਮਿਲਦੀ ਹੈ ਜਿਸ ਉਤੇ ਮਾਲਕ ਆਪ ਕਿਰਪਾ ਕਰਕੇ ਮੌਕਾ ਦੇਂਦਾ ਹੈ ।
20 ਜੂਨ, 1710 : ਬਾਬਾ ਬੰਦਾ ਸਿੰਘ ਬਹਾਦਰ ਦਾ ਬੀਬੀ ਸਾਹਿਬ ਕੌਰ ਨਾਲ ਵਿਆਹ
ਸਰਹੰਦ ਉਤੇ ਕਬਜ਼ਾ ਕਰਨ ਮਗਰੋਂ, ਸਿੱਖ ਸਾਥੀਆਂ ਦੇ ਜ਼ੋਰ ਦੇਣ ‘ਤੇ, ਬੰਦਾ ਸਿੰਘ ਨੇ ਗ੍ਰਹਿਸਤ ਧਾਰਨਾ ਮਨਜ਼ੂਰ ਕਰ ਲਿਆ। ਉਸਦਾ ਵਿਆਹ 20 ਜੂਨ, 1710 ਦੇ ਦਿਨ, ਸਰਹੰਦ ਰਹਿਣ ਵਾਲੇ, ਸਿਆਲਕੋਟ ਦੇ ਭਾਈ ਸ਼ਿਵ ਰਾਮ ਕਪੂਰ ਤੇ ਬੀਬੀ ਭਾਗਵੰਤੀ ਦੀ ਬੇਟੀ ਬੀਬੀ ਸਾਹਿਬ ਕੌਰ ਨਾਲ ਹੋਇਆ।
ਬੀਬੀ ਸਾਹਿਬ ਕੌਰ ਕਾਫ਼ੀ ਚਿਰ ਸਰਹੰਦ ਰਹੀ ਪਰ ਜਦੋਂ ਮੁਗਲਾਂ ਦੇ ਵੱਡੇ ਹਮਲੇ ਦੇ ਆਸਾਰ ਬਣ ਗਏ ਉਹ ਤਾਂ ਜੰਮੂ-ਕਸ਼ਮੀਰ ਦੇ ਇਕ ਪਿੰਡ ਟਾਂਡਾ-ਛੋੜਾ ਵਿਚ ਚਲੀ ਗਈ, ਜਿੱਥੇ ਕੁੱਝ ਦਿਨ ਪਿੱਛੋਂ, ਉਸ ਨੇ ਰਣਜੀਤ ਸਿੰਘ ਨੂੰ ਜਨਮ ਦਿਤਾ।
20 ਜੂਨ, 1972 : ਗੁਰਦੁਆਰਾ ਸਦਾਬਰਤ, ਕਲਕੱਤਾ ਉੱਤੇ ਹਮਲਾ; 20 ਸਿੱਖ ਮਾਰੇ ਗਏ
ਕਲਕੱਤਾ, ਬੰਗਾਲ ਦੇ ਸਦਾਬਰਤ ਗੁਰਦਵਾਰੇ ਉੱਤੇ 20 ਜੂਨ, 1972 ਨੂੰ ਹਮਲਾ ਕਰ ਕੇ ਮੁਕਾਮੀ ਬੰਗਾਲੀਆਂ ਨੇ 20 ਸਿੱਖ ਮਾਰ ਦਿਤੇ।