20 ਫਰਵਰੀ ਦਾ ਇਤਿਹਾਸ

20 ਫਰਵਰੀ, 1921 : ਨਨਕਾਣਾ ਸਾਹਿਬ ਦਾ ਸਾਕਾ

ਨਨਕਾਣਾ ਸਾਹਿਬ ਦਾ ਸਾਕਾ 20 ਫਰਵਰੀ 1921 ਨੂੰ ਵਾਪਰਿਆ। ਇਸ ਸਾਕੇ ਵਿਚ ਸੈਂਕੜੇ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ।

ਨਨਕਾਣਾ ਸਾਹਿਬ ਗੁਰੂ-ਧਾਮ ਦੀ ਵਿਵਸਥਾ ਉਦਾਸੀ ਸਾਧ ਕਰਦੇ ਸਨ, ਪਰ ਇਸ ਗੁਰੂ-ਧਾਮ ਦੀ ਆਮਦਨ ਕਾਰਣ ਇਸ ਦਾ ਪੁਜਾਰੀ ਮਹੰਤ ਨਰੈਣ ਦਾਸ ਬਹੁਤ ਵਿਲਾਸੀ ਹੋ ਗਿਆ ਅਤੇ ਹਰ ਪ੍ਰਕਾਰ ਦੀ ਮਰਯਾਦਾ ਦਾ ਉਲੰਘਨ ਕਰਨਾ ਸ਼ੁਰੂ ਕਰ ਦਿੱਤਾ।

ਗੁਰੂ-ਧਾਮ ਨੂੰ ਆਜ਼ਾਦ ਕਰਾਉਣ ਦੇ ਉਦੇਸ਼ ਨਾਲ ਗਏ ਭਾਈ ਲਛਮਣ ਸਿੰਘ ਦੇ ਪੂਰੇ ਜੱਥੇ ਨੂੰ 20 ਫਰਵਰੀ 1921 ਈ. ਨੂੰ ਸ਼ਹੀਦ ਕੀਤਾ ਗਿਆ। ਮਹੰਤ ਨਰਾਇਣ ਦਾਸ ਦੇ ਬੰਦਿਆਂ ਨੇ ਸਿੰਘਾਂ ਦੇ ਟੋਟੇ-ਟੋਟੇ ਕਰ ਦਿੱਤੇ, ਜਿਉਂਦਿਆਂ ਭੱਠੀਆਂ ਵਿਚ ਸਾੜੇ। ਭਾਈ ਲਛਮਣ ਸਿੰਘ ਨੂੰ ਜਿਊਂਦੇ ਜੀਅ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ।

ਨਨਕਾਣਾ ਸਾਹਿਬ ਦੇ ਸਾਕੇ ਨੇ ਸਮੁੱਚੇ ਸਿੱਖ ਜਗਤ ਵਿਚ ਮਹੰਤਾਂ ਦੇ ਵਿਰੁੱਧ ਰੋਸ ਭਰ ਦਿੱਤਾ।