ਮਃ ੧ ॥
ਸੋ ਉਦਾਸੀ ਜਿ ਪਾਲੇ ਉਦਾਸੁ ॥
ਅਰਧ ਉਰਧ ਕਰੇ ਨਿਰੰਜਨ ਵਾਸੁ ॥
ਚੰਦ ਸੂਰਜ ਕੀ ਪਾਏ ਗੰਢਿ ॥
ਤਿਸੁ ਉਦਾਸੀ ਕਾ ਪੜੈ ਨ ਕੰਧੁ ॥
ਬੋਲੈ ਗੋਪੀ ਚੰਦੁ ਸਤਿ ਸਰੂਪੁ ॥
ਪਰਮ ਤੰਤ ਮਹਿ ਰੇਖ ਨ ਰੂਪੁ ॥੪॥ਮਹਲਾ ੧ : ਗੁਰੂ ਨਾਨਕ ਸਾਹਿਬ ਜੀ
ਰਾਗ ਰਾਮਕਲੀ ਅੰਗ ੯੫੨
ਸੰਸਾਰ ਤੋਂ ਅਸਲ ਨਿਰਲੇਪ ਉਹ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ, ਹਰ ਥਾਂ ਮਾਇਆ-ਰਹਿਤ ਸਤਿਗੁਰੂ ਦਾ ਨਿਵਾਸ ਜਾਣਦਾ ਹੈ; ਉਸ ਮਨੁੱਖ ਦਾ ਸਰੀਰ ਵਿਕਾਰਾਂ ਵਿਚ ਨਹੀਂ ਡਿੱਗਦਾ । ਜੇ ਭੀ ਇਸ ਉਦਾਸੀ ਦੀ ਜੁਗਤਿ ਵਰਤ ਕੇ ਸਤਿ-ਸਰੂਪ ਨੂੰ ਜਾਣੇ ਤਾਂ ਇਹ ਭੀ ਪਰਮ-ਸਤਿ ਵਿਚ ਲੀਨ ਹੋ ਜਾਏ, ਇਸ ਦਾ ਕੋਈ ਵੱਖਰਾ ਰੂਪ ਰੇਖ ਨਾਹ ਰਹਿ ਜਾਏ ।
19 ਫਰਵਰੀ, 1967 : ਸਿੱਖਾਂ ਦੀ ਤਾਰੀਫ਼ ਕੀਤੀ ਰਾਬਰਟ ਕਲਾਈਵ ਨੇ
ਈਸਟ ਇੰਡੀਆ ਕੰਪਨੀ ਦੇ ਗਵਰਨਰ ਰਾਬਰਟ ਕਲਾਈਵ ਨੇ ਅਹਮਦ ਸ਼ਾਹ ਦੁੱਰਾਨੀ ਦੇ ਭਾਰਤ ਉੱਤੇ ਹਮਲੇ ਅਤੇ ਸਿੱਖਾਂ ਦੁਆਰਾ 1766-67 ਵਿਚ ਉਸਨੂੰ ਭਜਾਉਣਾ ਬੜੀ ਦਿਲਚਸਪੀ ਨਾਲ ਵਾਚੇ । ਅਹਮਦ ਸ਼ਾਹ ਦੀ ਅਸਫ਼ਲਤਾ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਉਸਨੇ 19 ਫਰਵਰੀ, 1967 ਨੂੰ ਅਵਧ ਦੇ ਨਵਾਬ ਵਜ਼ੀਰ ਨੂੰ ਲਿਖਿਆ :
“ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਸਿੱਖਾਂ ਨੇ ਸ਼ਾਹ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਹੈ । ਜਿੰਨੀ ਦੇਰ ਉਹ ਸਿੱਖਾਂ ਨੂੰ ਨਹੀਂ ਹਰਾਉਂਦਾ ਜਾਂ ਉਹਨਾਂ ਨਾਲ ਸਮਝੌਤਾ ਨਹੀਂ ਕਰਦਾ ਉਹ ਭਾਰਤ ਅੰਦਰ ਦਾਖ਼ਲ ਨਹੀਂ ਹੋ ਸਕਦਾ, ਤੇ ਐਸਾ ਹੋਣਾ ਅਸੰਭਵ ਹੈ ।”
.