ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਸੋਰਠਿ ਰਾਗ ਅੰਗ ੬੪੧ (641)
ਕੋਈ ਮਨੁੱਖ ਧਰਮ-ਪੁਸਤਕ (ਵੇਦ, ਗ੍ਰੰਥ ਆਦਿ) ਨੂੰ ਪੜ੍ਹਦਾ ਹੈ ਅਤੇ ਵਿਚਾਰਦਾ ਹੈ । ਕੋਈ ਮਨੁੱਖ ਯੋਗਾ ਦੇ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। ਪਰ ਇਹਨਾਂ ਸਾਧਨਾਂ ਨਾਲ ਪੰਜਾਂ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨਾਲੋਂ ਸਾਥ ਮੁੱਕ ਨਹੀਂ ਸਕਦਾ । ਸਗੋਂ ਪਾਠ, ਪੂਜਾ, ਕਰਮ ਆਦਿ ਕਰਕੇ ਲੋਕ ਹੋਰ ਜ਼ਿਆਦਾ ਅਹੰਕਾਰ ਵਿਚ ਬੱਝ ਜਾਂਦੇ ਹਨ ।
18 ਅਕਤੂਬਰ, 1762 : ਖਾਲਸਾ ਫੋਜਾਂ ਨੇ ਪਿੱਪਲੀ ਸਾਹਿਬ ਦੀ ਜੰਗ ਵਿੱਚ ਅਬਦਾਲੀ ਨੂੰ ਹਰਾ ਪੰਜਾਬ ਵਿੱਚੋਂ ਭਜਾ ਦਿੱਤਾ
ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ‘ਤੇ 11 ਹਮਲੇ ਕੀਤੇ । ਵੱਡਾ ਘੱਲੂਘਾਰਾ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ 5 ਫਰਵਰੀ, 1762 ਨੂੰ ਵਾਪਰਿਆ। ਜਿੱਤ ਪਿੱਛੋਂ ਅਬਦਾਲੀ ਨੇ ਦਰਬਾਰ ਸਾਹਿਬ ਦੀ ਨੀਹਾਂ ਵਿੱਚ ਬਾਰੂਦ ਲਗਾ ਕੇ ਮੂਲੋਂ ਨਸ਼ਟ ਕਰ ਦਿੱਤਾ ।
ਘੱਲੂਘਾਰੇ ਤੋਂ ਸਿਰਫ 9 ਮਹੀਨੇ ਬਾਅਦ 18 ਅਕਤੂਬਰ, 1762 ਨੂੰ ਖਾਲਸਾ ਫੋਜਾਂ ਨੇ ਪਿੱਪਲੀ ਸਾਹਿਬ (ਅੰਮ੍ਰਿਤਸਰ) ਦੀ ਜੰਗ ਵਿੱਚ ਅਬਦਾਲੀ ਨੂੰ ਹਰਾ ਪੰਜਾਬ ਵਿੱਚੋਂ ਕੱਢ ਦਿੱਤਾ।