ਸਲੋਕੁ ॥
ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ ॥
ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੨੫੦ (250)
ਇਸ ਜਗਤ ਦੀ ਸਾਰੀ ਰਚਨਾ ਉਸ ਮਾਲਕ ਨੇ ਆਪ ਹੀ ਕੀਤੀ ਹੈ, ਕਿਉਂਕਿ ਉਹ ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ । ਉਹ ਆਪ ਹੀ ਸਾਰੇ ਜਗਤ ਵਿਚ ਵਿਆਪਕ ਹੈ, ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ ।
18 ਅਗਸਤ, 1994 : ਪ੍ਰਿੰਸੀਪਲ ਸਤਬੀਰ ਸਿੰਘ ਦਾ ਦਿਹਾਂਤ
ਪ੍ਰਿੰਸੀਪਲ ਸਤਬੀਰ ਸਿੰਘ ਇਕ ਖੋਜੀ ਲੇਖਕ, ਵਧੀਆ ਅਧਿਆਪਕ, ਸੁਚੱਜੇ ਪ੍ਰਬੰਧਕ, ਅਣਥੱਕ ਪੰਥ ਸੇਵਕ, ਸੁਘੜ ਬੁਲਾਰੇ ਸਨ।
18 ਅਗਸਤ, 1994 ਵਾਲੇ ਦਿਨ ਸਿੱਖ ਕੌਮ ਦੇ ਇਸ ਵਿਦਵਾਨ ਪ੍ਰਿ. ਸਤਬੀਰ ਸਿੰਘ ਦਾ ਦਿਹਾਂਤ ਪਟਿਆਲਾ ਵਿਖੇ ਆਪਣੇ ਘਰ ਵਿਚ ਹੋਇਆ।
ਆਪ ਨੇ, 62 ਵਰ੍ਹਿਆਂ ਦੀ ਛੋਟੀ ਜੇਹੀ ਜ਼ਿੰਦਗੀ ਵਿਚ, ਪੰਜਾਬੀ ਅਤੇ ਅੰਗ੍ਰੇਜ਼ੀ ਵਿੱਚ 74 ਪੁਸਤਕਾਂ ਪੰਥ ਦੀ ਝੋਲੀ ਪਾਈਆਂ। ਇਹਨਾਂ ਪੁਸਤਕਾਂ ਦਾ ਮੂਲ ਅਧਾਰਕ ਵਿਸ਼ਾ, ਗੁਰੂ ਜੀਵਨ, ਗੁਰ-ਇਤਿਹਾਸ, ਸਿੱਖ ਰਹਿਤ-ਮਰਯਾਦਾ, ਗੁਰਬਾਣੀ ਦੀ ਵਿਆਖਿਆ ਅਤੇ ਸ਼ਿਰੋਮਣੀ ਸਿੱਖ ਸ਼ਹੀਦਾਂ ਦੀਆਂ ਜੀਵਨੀਆਂ ਆਦਿ ਰਿਹਾ ਹੈ। ਆਪ ਨੇ ਦਸ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਨੂੰ ਵੀ ਪੁਸਤਕ ਰੂਪ ਦਿੱਤਾ।