ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥
ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥

 : ਭਗਤ ਫ਼ਰੀਦ ਜੀ
 ਸਲੋਕ  ਅੰਗ ੧੩੭੮ (1378)

ਇਹ ਦੁਨੀਆਂ ਇਕ ਲੁਕਵੀਂ ਅੱਗ ਵਰਗੀ ਹੈ, ਜਿਸਦੀ ਕੁਝ ਸੂਝ-ਬੂਝ ਨਹੀਂ ਪੈਂਦੀ । ਮੇਰੇ ਸਾਂਈ, ਮੇਰੇ ਮਾਲਕ ਨੇ, ਮੇਰੇ ਉਤੇ ਮੇਹਰ ਕਰ ਕੇ ਮੈਨੂੰ ਬਚਾ ਲਿਆ, ਨਹੀਂ ਤਾਂ ਹੋਰਨਾਂ ਲੋਕਾਂ ਵਾਂਗ ਮੈਂ ਵੀ ਇਸ ਵਿਚ ਸੜ ਜਾਣਾ ਸੀ ।


17 ਮਾਰਚ, 1701 : ਸਾਹਿਬਜ਼ਾਦਾ ਅਜੀਤ ਸਿੰਘ ਨੇ ਸਿਆਲਕੋਟ ਦੇ ਰੰਘੜਾਂ ਅਤੇ ਗੁੱਜਰਾਂ ਨੂੰ ਸਬਕ ਸਿਖਾਇਆ

ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਦੇ ਦੜਪ ਖੇਤਰ ਦੀ ਅਨੰਦਪੁਰ ਵੱਲ ਆਉਂਦੀ ਸੰਗਤ ਨੂੰ ਬਜਰੂੜ ਦੇ ਗੁੱਜਰਾਂ ਅਤੇ ਰੰਘੜਾਂ ਨੇ ਹੁਸ਼ਿਆਰਪੁਰ ਦੇ ਇਲਾਕੇ ਨੇੜੇ ਲੁੱਟ ਲਿਆ ।

17 ਮਾਰਚ, 1701 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੇ 100 ਸਿੰਘਾਂ ਦੇ ਜੱਥੇ ਦੀ ਅਗਵਾਈ ਕੀਤੀ ਅਤੇ ਇਹਨਾਂ ਰੰਘੜਾਂ ਅਤੇ ਗੁੱਜਰਾਂ ਨੂੰ ਸਬਕ ਸਿਖਾਇਆ ਅਤੇ ਉਹਨਾਂ ਦੇ ਮੁਖੀ ਚਿਤੂ ਤੇ ਮਿਤੂ ਨੂੰ ਸਖ਼ਤ ਸਜ਼ਾ ਦਿੱਤੀ।


.