ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥ਮਹਲਾ ੧ : ਗੁਰੂ ਨਾਨਕ ਸਾਹਿਬ ਜੀ
ਰਾਗ ਤੁਖਾਰੀ ਅੰਗ ੧੧੦੯
ਜਿਸ ਨੂੰ ਕੁਦਰਤਿ ਦੇ ਨਿਯਮਾਂ ਦੀ ਸਮਝ ਪੈ ਜਾਂਦੀ ਹੈ, ਉਸ ਨੂੰ ਸਾਰੀਆਂ ਰੁੱਤਾਂ, ਥਿੱਤਾਂ, ਘੜੀਆਂ, ਸਾਰੇ ਮਹੀਨੇ, ਦਿਨ, ਮਹੂਰਤ, ਯਾਨੀ ਹਰ ਪਲ ਭਲੇ ਜਾਪਦੇ ਹਨ, ਭਾਵ ਸੁਖਦਾਈ ਤੇ ਚੰਗੇ ਲਗਦੇ ਹਨ । ਇਉਂ ਉਸਨੂੰ ਸਹਿਜ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
17 ਫ਼ਰਵਰੀ, 1923 : ਮੁਕਤਸਰ ਦੇ ਗੁਰਦਵਾਰੇ ਪੰਥਕ ਪ੍ਰਬੰਧ ਹੇਠ ਆਏ
ਤੇਜਾ ਸਿੰਘ ਸਮੁੰਦਰੀ ਅਤੇ ਕੈਪਟਨ ਰਾਮ ਸਿੰਘ ਦੀ ਅਗਵਾਈ ਵਿਚ 100 ਸਿੱਖਾਂ ਦੇ ਇਕ ਜਥੇ ਨੇ 17 ਫ਼ਰਵਰੀ, 1923 ਦੇ ਦਿਨ, ਮੁਕਤਸਰ ਪਹੁੰਚ ਕੇ ਇਥੋਂ ਦੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਲਈ।
ਉੱਥੋਂ ਦੇ ਮਹੰਤਾਂ ਨੇ ਪਿਛਲੇ ਮੋਰਚਿਆਂ ਵਿਚ ਹੋਰਨਾਂ ਮਹੰਤਾਂ ਦਾ ਹਸ਼ਰ ਅੱਖੀਂ ਵੇਖ ਲਿਆ ਸੀ, ਇਸ ਕਰ ਕੇ ਉਨ੍ਹਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ।
.