ਸਲੋਕੁ ॥

ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੨੮੧ (281)

ਹੇ ਭਲੇ ਸੱਜਣੋ! ਬੇਲੋੜੀ ਚਤੁਰਾਈ ਛੱਡੋ ਤੇ ਗੁਰਮਤਿ ਗਿਆਨ ਨੂੰ ਅਪਣਾਓ; ਕੇਵਲ ਇੱਕੋ ਸੱਚੇ ਗਿਆਨ ਪ੍ਰਾਪਤੀ ਦੀ ਆਸ ਨੂੰ ਮਨ ਵਿਚ ਰੱਖ ਲਓ ।

ਕੇਵਲ ਇਸ ਤਰ੍ਹਾਂ ਕੀਤਿਆਂ ਹੀ ਸਾਡੇ ਮਾਨਸਿਕ ਦੁੱਖ, ਵਹਿਮ-ਭਰਮ ਤੇ ਡਰ ਦੂਰ ਹੋਣੇ ਸੰਭਵ ਹਨ ।


16 ਸਤੰਬਰ, 1897 : ਮਹਾਰਾਣੀ ਵਿਕਟੋਰੀਆ ਨੂੰ ਸਾਰਾਗੜ੍ਹੀ ਸਾਕੇ ਦੀ ਖ਼ਬਰ ਟੈਲੀਗ੍ਰਾਮ ਰਾਂਹੀ ਪੁੱਜੀ

ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੂੰ ਬਾਲਮੋਰਲ ਵਿੱਚ 16 ਸਤੰਬਰ, 1897 ਨੂੰ ਟੈਲੀਗ੍ਰਾਮ ਜ਼ਰੀਏ ਸਾਕਾ ਸਾਰਾਗੜ੍ਹੀ ਫਰੰਟੀਅਰ ਦੀ 12 ਸਤੰਬਰ ਨੂੰ ਹੋਈ ਲੜਾਈ ਦੀ ਖ਼ਬਰ ਪਹੁੰਚਾਈ ਗਈ, ਜਿਸ ਵਿਚ 36 ਸਿੱਖ ਰੈਜੀਮੈਂਟ ਦੇ 21 ਸਿੱਖ ਜਾਂਬਾਜ਼ ਸਿਪਾਹੀਆਂ ਨੇ ਕਬਾਇਲੀ ਹਮਲੇ ਦਾ ਡੱਟ ਕੇ ਮੁਕਾਬਲਾ ਕੀਤਾ ।

ਇਸ ਖਬਰ ਨੂੰ ਸੁਣ ਕੇ ਮਹਾਰਾਣੀ ਵਿਕਟੋਰੀਆ ਕਿਹਾ, “ਸਿੱਖ ਯੋਧਿਆਂ ਨੇ ਬੇਮਿਸਾਲ ਵਫ਼ਾਦਾਰੀ ਤੇ ਬਹਾਦਰੀ ਨਾਲ ਕਬਾਇਲੀ ਦੁਸ਼ਮਣਾਂ ਨਾਲ ਤੀਹ ਤੋਂ ਵੱਧ ਘੰਟੇ ਲਗਾਤਾਰ ਲੜਦੇ ਹੋਏ ਸਾਰਾਗੜ੍ਹੀ ਕਿਲ੍ਹੇ ਦੀ ਰਾਖੀ ਕੀਤੀ । ਇਹ ਸੱਚਮੁੱਚ ਹੀ ਕਮਾਲ ਦੀ ਮਿਸਾਲ ਹੈ ।”