ਮਃ ੨ ॥
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥
ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥
ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥
ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥

 ਮਹਲਾ ੨ : ਗੁਰੂ ਅੰਗਦ ਸਾਹਿਬ ਜੀ
 ਰਾਗ ਮਾਝ  ਅੰਗ ੧੪੬ (146)

ਜਿਨ੍ਹਾਂ ਮਨੁੱਖਾਂ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ ਉਹੀ ਪੂਰੇ ਸ਼ਾਹ ਹਨ, ਉਹ ਇੱਕੋ ਪਿਆਰ ਵਾਲੇ ਰੰਗ ਵਿਚ ਹੀ, ਅੱਠੇ ਪਹਰ (ਸਾਰਾ ਦਿਨ), ਦੁਨੀਆ ਵਲੋਂ ਬੇ-ਪਰਵਾਹ ਰਹਿੰਦੇ ਹਨ ।

ਪਰ ਅਜੇਹੇ ਲੋਕ ਬੜੇ ਘੱਟ ਮਿਲਦੇ ਹਨ, ਜੋ ਉਸ ਅਥਾਹ ਰੱਬ ਦੇ ਦੀਦਾਰ ਵਿਚ ਹਰ ਵੇਲੇ ਜੁੜੇ ਰਹਿਣ । ਪੂਰਨ ਗੁਰੂ ਪੂਰੇ ਭਾਗਾਂ ਨਾਲ ਹੀ ਮਿਲਦਾ ਹੈ, ਉਹ ਜਿਸ ਨੂੰ ਵੀ ਪੂਰਨ ਬਣਾ ਦੇਂਦਾ ਹੈ, ਉਸ ਦਾ ਤੋਲ ਘਟਦਾ ਨਹੀਂ, ਭਾਵ, ਗੁਰਬਾਣੀ ਦੀ ਲਿਵ ਘਟਦੀ ਨਹੀਂ ।

16 ਦਸੰਬਰ, 1634 : ਮਹਿਰਾਜ (ਬਠਿੰਡਾ) ਵਿਖੇ ਗੁਰੂ ਹਰਗੋਬਿੰਦ ਸਾਹਿਬ ਤੇ ਮੁਗ਼ਲ ਫ਼ੌਜਾਂ ਦੀ ਜੰਗ

ਗੁਰੂ ਹਰਗੋਬਿੰਦ ਸਾਹਿਬ, ਦਸੰਬਰ 1634 ਵਿਚ, ਗੁਰੂ ਦਾ ਚੱਕ (ਅੰਮ੍ਰਿਤਸਰ) ਤੋਂ ਮਾਲਵੇ ਦੇ ਇਲਾਕੇ ਵਿਚ ਧਰਮ ਪਰਚਾਰ ਵਾਸਤੇ ਦੌਰੇ ’ਤੇ ਗਏ। ਮੌਕਾ ਪਾ ਕੇ ਮੁਗ਼ਲ ਫ਼ੌਜਾਂ ਨੇ ਲੱਲਾ ਬੇਗ਼ ਅਤੇ ਕਮਰ ਬੇਗ਼ ਦੀ ਅਗਵਾਈ ਵਿਚ ਇਕ ਵੱਡੀ ਫ਼ੌਜ ਨਾਲ ਗੁਰੂ ਸਾਹਿਬ ’ਤੇ ਹਮਲਾ ਕਰ ਦਿਤਾ।

16 ਅਤੇ 17 ਦਸੰਬਰ, 1634 ਦੇ ਦਿਨ ਪਿੰਡ ਮਹਿਰਾਜ (ਜ਼ਿਲ੍ਹਾ ਬਠਿੰਡਾ) ਦੇ ਮੈਦਾਨ ਵਿਚ ਹੋਈ ਲੜਾਈ ਵਿਚ ਮੁਗ਼ਲਾਂ ਦੇ ਦੋਵੇਂ ਕਮਾਂਡਰ ਮਾਰੇ ਗਏ ਪਰ ਇਸ ਮੌਕੇ ’ਤੇ ਬਹੁਤ ਸਾਰੇ ਸਿੰਘਾਂ ਨੇ ਵੀ ਸ਼ਹੀਦੀਆਂ ਪਾਈਆਂ। ਇਨ੍ਹਾਂ ਸਾਰਿਆਂ ਦਾ ਸਸਕਾਰ ਗੁਰੂ ਸਾਹਿਬ ਨੇ ਆਪਣੇ ਹੱਥੀਂ ਕੀਤਾ।