ਮਃ ੫ ॥
ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥
ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਸਿਰੀ ਰਾਗ ਅੰਗ ੮੯ (89)
ਜਿਸ ਨੇ ਵੀ ਸ੍ਰਿਸ਼ਟੀ ਦੇ ਮੂਲ ਸਿਰਜਣਹਾਰ ਨੂੰ ਵਿਸਾਰਿਆ ਹੈ, ਉਹ ਮੁੜ-ਮੁੜ ਜੰਮਣ-ਮਰਣ ਵਿਚ ਪੈਂਦਾ ਹੈ। ਜਿਵੇਂ ਉਹ ਕਸਤੂਰੀ, ਭਾਵ, ਉੱਤਮ ਖੁਸ਼ਬੋਈ ਵਾਲੇ ਪਦਾਰਥ ਦੇ ਭੁਲੇਖੇ ਵਿਚ, ਮਾਇਆ ਦੇ ਗੰਦੇ ਟੋਏ ‘ਚ ਜਾ ਡਿੱਗਿਆ ਹੋਵੇ ।