- 15 ਫਰਵਰੀ, 1564 : ਆਧੁਨਿਕ ਖਗੋਲ-ਵਿਗਿਆਨ ਦੇ ਜਨਕ ‘ਗੈਲੀਲਿਓ ਗੈਲਿਲੀ’ ਦਾ ਜਨਮ
ਰਾਗੁ ਧਨਾਸਰੀ ਮਹਲਾ ੧ ॥ (ਅੰਗ 13)
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
ਸਾਰਾ ਆਕਾਸ਼ ਜਿਵੇਂ ਇੱਕ ਥਾਲ ਹੈ। ਸੂਰਜ ਤੇ ਚੰਦ ਉਸ ਥਾਲ ਵਿਚ ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਥਾਲ ਵਿੱਚ ਮੋਤੀ ਵਾਂਗ ਰੱਖੇ ਹੋਏ ਹਨ।
ਆਧੁਨਿਕ ਖਗੋਲ-ਵਿਗਿਆਨ ਦਾ ਜਨਕ ‘ਗੈਲੀਲਿਓ ਗੈਲਿਲੀ’
ਇਟਲੀ ਦੇ ਪੀਸਾ ਨਾਮਕ ਸ਼ਹਿਰ ਵਿੱਚ 15 ਫਰਵਰੀ, 1564 ਨੂੰ ਗੈਲੀਲੀਓ ਗੈਲਿਲੀ ਦਾ ਜਨਮ ਹੋਇਆ।
ਗੈਲੀਲੀਓ ਨੂੰ ਇੱਕ ਮਹਾਨ ਖਗੋਲਵਿਗਿਆਨੀ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ, ਜੀਹਨੇ ਦੂਰਬੀਨ ਵਿੱਚ ਸੁਧਾਰ ਕਰਕੇ ਉਸਨੂੰ ਜਿਆਦਾ ਸ਼ਕਤੀਸ਼ਾਲੀ ਅਤੇ ਖਗੋਲੀ ਪ੍ਰੇਖਣਾਂ ਲਈ ਉਪਯੁਕਤ ਬਣਾਇਆ। ਉਸਨੇ ਆਪਣੇ ਪ੍ਰੇਖਣਾਂ ਰਾਹੀਂ ਅਜਿਹੇ ਅਚਰਜ ਭਰੇ ਤੱਥ ਪਰਗਟ ਕੀਤੇ ਜਿਹਨਾਂ ਨੇ ਖਗੋਲ ਵਿਗਿਆਨ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਆਧੁਨਿਕ ਖਗੋਲ ਵਿਗਿਆਨ ਦੀ ਨੀਂਹ ਰੱਖੀ।
ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਖਗੋਲਵਿਗਿਆਨੀ ਹੋਣ ਦੇ ਇਲਾਵਾ ਉਹ ਇੱਕ ਕੁਸ਼ਲ ਗਣਿਤ-ਵਿਗਿਆਨੀ, ਭੌਤਿਕਵਿਦ ਅਤੇ ਦਾਰਸ਼ਨਿਕ ਵੀ ਸੀ ਜੀਹਨੇ ਯੂਰਪ ਦੀ ਵਿਗਿਆਨਕ ਕ੍ਰਾਂਤੀ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਲਈ ਗੈਲੀਲੀਓ ਨੂੰ ‘ਆਧੁਨਿਕ ਖਗੋਲ ਵਿਗਿਆਨ ਦਾ ਜਨਕ’ ਕਿਹਾ ਜਾਂਦਾ ਹੈ।