ਸਲੋਕ ਮਃ ੫ ॥
ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥
ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥ਮਹਲਾ ੫ : ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੩੨੧ (321)
ਇਸ ਸਲੋਕ ਵਿਚ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ – ਉੱਠਦਿਆਂ, ਬੈਠਦਿਆਂ ਜਾਂ ਸੁੱਤਿਆਂ ਹਰ ਵੇਲੇ ਸੁੱਖ ਹੀ ਬਣਿਆ ਰਹੇਗਾ ਜੇਕਰ ਸੱਚੇ ਨਾਮ ਦੇ ਕੁਦਰਤੀ ਸਿਧਾਂਤ ਦੀ ਵਡਿਆਈ ਕਰਦੇ ਜੀਵਨ ਜਿਉਂਦੇ ਰਹੀਏ, ਇਉਂ ਮਨ ਤੇ ਸਰੀਰ ਦੋਵੇਂ ਕੋਮਲ, ਨਿਰਮਲ ਅਤੇ ਗੁਣਵਾਨ ਰਹਿੰਦੇ ਹਨ।
15 ਦਸੰਬਰ, 1936 : ਅੰਗਰੇਜ਼ਾਂ ਦੁਆਰਾ ਲਾਈ ਕ੍ਰਿਪਾਨ ‘ਤੇ ਪਾਬੰਦੀ ਵਿਰੁੱਧ ਨੋਟਿਸ
ਅੰਗਰੇਜ਼ੀ ਸਰਕਾਰ ਵੱਲੋਂ 2 ਦਸੰਬਰ, 1935 ਨੂੰ ਆਰਮਡ ਐਕਟ (1878) ਅਧੀਨ ਹਥਿਆਰਾਂ ਤੇ ਪਾਬੰਦੀ ਲਗਾ ਦਿੱਤੀ ਤੇ ਸਿੱਖਾਂ ਕੋਲੋਂ ਕਿਰਪਾਨਾਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ ਸਨ । (ਹੋਰ ਜਾਣਕਾਰੀ 2 ਦਸੰਬਰ ਦੇ ਇਤਿਹਾਸ ਵਿਚ ਦਰਜ਼ ਹੈ)
ਸਿੱਖਾਂ ਨੇ 1 ਜਨਵਰੀ, 1936 ਤੋਂ ਕਿਰਪਾਨ ਦੀ ਆਜ਼ਾਦੀ ਲਈ ਮੋਰਚਾ ਲਾ ਦਿਤਾ ਜੋ ਕਿ ਪੂਰਾ ਸਾਲ ਜਾਰੀ ਰਿਹਾ ਕਿਉਂਕਿ ਸਿੱਖ ਕਿਰਪਾਨ ਦੀ ਪਾਬੰਦੀ ਕਿਵੇਂ ਬਰਦਾਸ਼ਤ ਕਰ ਸਕਦੇ ਸਨ, ਸੋ ਆਖਰਕਾਰ 15 ਦਸੰਬਰ, 1936 ਨੂੰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਲੀ ਕਮੇਟੀ ਦੀ ਸਾਂਝੀ ਮੀਟਿੰਗ ਨੇ ਸਰਕਾਰ ਨੂੰ ਕਿਰਪਾਨ ਤੋਂ ਪਾਬੰਦੀ ਚੁਕਣ ਦਾ ਨੋਟਿਸ ਦਿੱਤਾ।