ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥
ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਗ ਰਾਮਕਲੀ ਅੰਗ ੯੪੬ (946)
ਸੱਚੇ ਨਾਮ ਤੋਂ ਹੀ ਸਾਰੇ ਸੁਖ ਮਿਲਦੇ ਹਨ; ਕਿਉਂਕਿ ਨਾਮ ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ, ਨਾਮ ਤੋਂ ਹੀ ਸਾਰੀ ਸੂਝਬੂਝ ਤੇ ਸਿਆਣਪ ਉਪਜਦੀ ਹੈ ।
ਜਦੋਂ ਲੋਕ, ਨਾਮ ਛੱਡ ਕੇ, ਹੋਰ ਬਥੇਰੇ ਭੇਖ ਤੇ ਪਾਖੰਡ ਕਰਦੇ ਹਨ, ਤਾਂ ਸੱਚੇ ਮਾਲਕ ਨੇ ਉਹਨਾਂ ਮੂਰਖਾਂ ਨੂੰ ਕੁਰਾਹੇ ਪੈ ਕੇ ਭਟਕਣ ਲਈ ਛੱਡ ਦੇਣਾ ਹੈ ।
14 ਨਵੰਬਰ, 1915 : ਪਹਿਲੇ ਲਾਹੌਰ ਸ਼ਾਜਿਸ ਕੇਸ ਦੇ 17 ਗ਼ਦਰੀਆਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ
ਪਹਿਲੇ ‘ਲਾਹੌਰ ਸ਼ਾਜਿਸ ਕੇਸ’ ਵਿਚ 82 ਗਦਰੀਆਂ ਦੇ ਖਿਲਾਫ ਮੁਕਦਮਾ ਚੱਲਣ ਪਿੱਛੋਂ ਗ਼ਦਰ ਪਾਰਟੀ ਦੇ ਆਗੂ ਬਾਬਾ ਸੋਹਣ ਸਿੰਘ ਭਕਨਾ ਅਤੇ ਕਰਤਾਰ ਸਿੰਘ ਸਰਾਭਾ ਸਮੇਤ 24 ਗ਼ਦਰੀ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।
ਬਾਅਦ ਦੇ ਵਿਚ 14 ਨਵੰਬਰ, 1915 ਨੂੰ ਵਾਇਸਰਾਏ ਨੇ ਇਸ ਕੇਸ ਦੀ ਨਜ਼ਰਸਾਨੀ ਦੇ ਦੌਰਾਨ 17 ਗ਼ਦਰੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ, ਪਰ ਕਰਤਾਰ ਸਿੰਘ ਸਰਾਭਾ ਸਮੇਤ 7 ਗ਼ਦਰੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਗਈ।