ਮਃ ੩ ॥
ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥
ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥
ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥

 ਮਹਲਾ ੩ : ਗੁਰੂ ਅਮਰਦਾਸ ਜੀ
 ਰਾਗ ਬਿਹਾਗੜਾ  ਅੰਗ ੫੪੯

ਜੇ ਮਨੁਖ ਆਪਣੇ ਮਾਲਕ ਦੇ ਹੁਕਮ ਵਿਚ ਰਚ ਕੇ ਗੁਰੂ ਦੀ ਦੱਸੀ ਹੋਈ ਸੇਵਾ ਚਾਕਰੀ ਕਾਰ ਕਰੇ । ਉਸ ਦੀ ਰਜ਼ਾ ਵਿਚ ਤੁਰੇ ਤਾਂ ਉਸ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਇਹ ਸਿਮਰਦਾ ਹੈ, ਫਿਰ ਐਸੇ ਮਨੁੱਖ ਨੂੰ ਸਭਨੀ ਥਾਈਂ ਉਹ ਹੀ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਤੇ ਨਾਹ ਕੋਈ ਹੋਰ ਆਸਰੇ ਦੀ ਥਾਂ ਦਿੱਸਦੀ ਹੈ ।


14 ਦਸੰਬਰ, 1971 : ਭਾਰਤੀ ਵਾਯੂ ਸੈਨਾ ਦੇ ਯੋਧੇ ਨਿਰਮਲਜੀਤ ਸਿੰਘ ਸੇਖ (ਪਰਮਵੀਰ ਚੱਕਰ) ਦੀ ਸ਼ਹਾਦਤ

ਨਿਰਮਲਜੀਤ ਸਿੰਘ ਸੇਖੋਂ ਨੇ 1971 ਦੀ ਭਾਰਤ ਅਤੇ ਪਾਕਿਸਤਾਨ ਵਿਚ ਹੋਈ ਜੰਗ ਵਿਚ ਅਦੁੱਤੀ ਬਹਾਦਰੀ ਵਿਖਾ ਕੇ ਸ਼ਹਾਦਤ ਪ੍ਰਾਪਤ ਕੀਤੀ ।

ਉਹ 1964 ਵਿਚ ਭਾਰਤੀ ਵਾਯੂ ਸੈਨਾ ਵਿਚ ਭਰਤੀ ਹੋਏ ਅਤੇ 1967 ਵਿਚ ਕਮਿਸ਼ਨ ਮਿਲਿਆ। 14 ਦਸੰਬਰ, 1971 ਨੂੰ ਉਸਦੇ ਹਵਾਈ ਜਹਾਜ਼ ਨੂੰ ਪਾਕਿਸਤਾਨ ਦੇ ਛੇ ਜੈਟ ਜਹਾਜ਼ਾਂ ਨੇ ਘੇਰ ਲਿਆ। ਅਦੁੱਤੀ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਉਸ ਨੇ ਵੈਰੀ ਦੇ ਦੋ ਜੈਟ ਤਬਾਹ ਕਰ ਦਿੱਤੇ ਅਤੇ ਆਪ ਪੈਰਾਸ਼ੂਟ ਰਾਹੀਂ ਉਤਰਨ ਦਾ ਯਤਨ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ।

13 ਜਨਵਰੀ, 1972 ਨੂੰ ਭਾਰਤ ਦੇ ਰਾਸ਼ਟਰਪਤੀ ਨੇ ਸੇਖੋਂ ਨੂੰ ਸ਼ਹੀਦੀ ਉਪਰੰਤ ਪਰਮਵੀਰ ਚੱਕਰ ਪ੍ਰਦਾਨ ਕਰਕੇ ਹਵਾਈ ਸੈਨਾ ਦਾ ਸਿਰ ਉੱਚਾ ਕੀਤਾ।