ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥
ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥ਭਗਤ ਕਬੀਰ ਜੀ
ਸਲੋਕ ਅੰਗ ੧੩੭੪ (1374)
ਭਗਤ ਕਬੀਰ ਜੀ ਆਖਦੇ ਹਨ ਕਿ ਪੰਜਾਂ ਤੱਤਾਂ ਤੋਂ ਇਹ ਸਰੀਰ-ਰਚਨਾ ਹੋਈ ਹੈ । ਹੁਣ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਣਾ ਹੈ ਅਰਥਾਤ ‘ਸੱਚੇ ਗੁਰੂ ਦੇ ਗਿਆਨ’ ਅਤੇ ‘ਸੁੱਚੀ ਜੀਵਨ ਜਾਚ’ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਸਮਾਨ ਹੀ ਹੋ ਜਾਂਦਾ ਹੈ ।
13 ਦਸੰਬਰ, 1920 : ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 13 ਦਸੰਬਰ, 1920 ਨੂੰ ਹੋਂਦ ਵਿਚ ਆਇਆ। ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਧਾਰਮਿਕ-ਰਾਜਨੀਤਿਕ ਪਾਰਟੀ ਅਤੇ ਸਿੱਖਾਂ ਦਾ ਮੁੱਖ ਪ੍ਰਤਿਨਿਧ ਸਮਝਦਾ ਹੈ।
ਸਰਦਾਰ ਗੁਰਮੁੱਖ ਸਿੰਘ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸੀ, ਪਰੰਤੂ ਮਾਸਟਰ ਤਾਰਾ ਸਿੰਘ ਦੀ ਪ੍ਰਧਾਨਗੀ ਦੌਰਾਨ ਹੀ ਅਕਾਲੀ ਦਲ ਨੂੰ ਇਕ ਧਿਰ ਸਮਝਿਆ ਜਾਣ ਲੱਗਾ।