ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥
ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥

 ਮਹਲਾ ੩ – ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੧੮੩ (183)

ਜਦੋਂ ਅਸੀਂ ਸਦਾ-ਥਿਰ ਕੁਦਰਤਿ ਦੇ ਸੱਚ-ਸਿਧਾਂਤ ਵਾਲੇ ਪ੍ਰੇਮ-ਰੰਗ ਵਿਚ ਰੰਗੇ ਜਾਈਏ ਤਦੋਂ ਸਾਰਾ ਜਗਤ ਹੀ ਉਸ ਸੱਚ ਦਾ ਰੂਪ ਦਿੱਸਣ ਲਗਦਾ ਹੈ ।

ਜਦੋਂ ਸਤਿਗੁਰੂ ਦੇ ਰਾਹੀਂ ਇਸ ਸੱਚ-ਸਿਧਾਂਤ ਨਾਲ ਡੂੰਘੀ ਸਾਂਝ ਪਾ ਲਈਦੀ ਹੈ, ਤਦੋਂ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ, ਤਦੋਂ ਮਨ ਵਿਚ ਆਤਮਿਕ ਸ਼ਾਂਤੀ ਪੈਦਾ ਹੋ ਜਾਂਦੀ ਹੈ ।


12 ਨਵੰਬਰ, 1921 : ਚਾਬੀਆਂ ਦੇ ਮੋਰਚੇ ਵਿਚ ਅੰਗਰੇਜ਼ ਸਰਕਾਰ ਦੇ ਰੋਲ ਦੀ ਵੱਡੇ ਪੱਧਰ ‘ਤੇ ਆਲੋਚਨਾ

ਅੰਗਰੇਜ਼ੀ ਸਰਕਾਰ ਦੁਆਰਾ ਕਪਤਾਨ ਬਹਾਦਰ ਸਿੰਘ ਨੂੰ ਨਵਾਂ ਸਰਬਰਾਹ ਨਿਯੁਕਤੀ ਵਿਰੁੱਧ ਅੰਮ੍ਰਿਤਸਰ ਵਿਖੇ ਸਰਕਾਰ ਦੇ ਵਿਰੋਧ ਵਿੱਚ 11 ਨਵੰਬਰ, 1921 ਨੂੰ ਬੁਲਾਈ ਗਈ ਰੋਸ ਸਭਾ ਬੁਲਾਈ ਵਿੱਚ ਬਾਬਾ ਖੜਕ ਸਿੰਘ ਤੇ ਹੋਰ ਅਕਾਲੀ ਆਗੂਆਂ ਨੇ ਸੰਬੋਧਨ ਕੀਤਾ। ਇਸ ਸਭਾ ਵਿੱਚ ਸਰਕਾਰ ਨਾਲ ਨਾ-ਮਿਲਵਰਤਣ ਦੀ ਲਹਿਰ ਸ਼ੁਰੂ ਕਰਨ ਦਾ ਮਤਾ ਕੀਤਾ ਗਿਆ।

12 ਨਵੰਬਰ, 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਨਵੇਂ ਬਣਾਏ ਸਰਬਰਾਹ ਨੂੰ ਗੁਰੂਘਰਾਂ ਦੇ ਪ੍ਰਬੰਧ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ ਤੇ ਚਾਬੀਆਂ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅਖਬਾਰਾਂ ਵਿੱਚ ਸਰਕਾਰ ਦੀ ਇਸ ਆਪਹੁਦਰੀ ਤੇ ਤਾਨਾਸ਼ਾਹੀ ਨੀਤੀ ਦੀ ਲੇਖਕਾਂ ਵੱਲੋਂ ਵੱਡੇ ਪੱਧਰ ‘ਤੇ ਆਲੋਚਨਾ ਕੀਤੀ ਗਈ।