ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥ ਰਹਾਉ ॥ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥੧॥

ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥

  ਮਹਲਾ ੫ : ਗੁਰੂ ਅਰਜਨ ਸਾਹਿਬ ਜੀ
 ਰਾਗ ਦੇਵਗੰਧਾਰੀ  ਅੰਗ ੫੩੪

ਹੇ ਠਾਕੁਰ! ਮੈਂ ਗਰੀਬ ਤੇਰੇ ਦਰ ਤੇ ਆਇਆ ਹਾਂ, ਮੈਂ ਹਾਰ ਕੇ ਤੇਰੇ ਸੰਤਾਂ ਦੀ ਸਰਨ ਆ ਪਿਆ ਹਾਂ ।

ਗੁਰੂ ਅਰਜਨ ਸਾਹਿਬ ਜੀ ਫਰਮਾਂਉਂਦੇ ਹਨ ਕਿ – ਜਿਸ ਮਨੁੱਖ ਨੂੰ ਮਨ ਨੂੰ ਮੋਹਣ ਵਾਲੇ ਪ੍ਰਭੂ ਜੀ ਮਿਲ ਪੈਂਦੇ ਹਨ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ, ਖਿੜ ਪੈਂਦਾ ਹੈ !



12 ਮਾਰਚ 1816 :- ਸਰਦਾਰ ਸ਼ਾਮ ਸਿੰਘ ਅਟਾਰੀ ਦੀ ਬਹਾਦਰੀ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਕਲਗੀ ਦਿੱਤੀ।

12 ਮਾਰਚ 1816 ਨੂੰ ਅੰਮ੍ਰਿਤਸਰ ਦੇ ਨੇੜੇ ਮਹਾਰਾਜਾ ਦਾ ਦਰਬਾਰ , ਮੁਲਤਾਨ ਦੀ ਮੁਹਿੰਮ ਅਤੇ ਸਿੱਖ ਫੌਜ ਵਿੱਚ ਸ਼ਾਮ ਸਿੰਘ ਅਟਾਰੀ ਦਾ ਉਭਾਰ।ਮਹਾਰਾਜਾ ਨੂੰ ‘ਕਲਗੀ’ ਦਿੱਤੀ ਜੋ ਆਮ ਤੌਰ ‘ਤੇ ਉੱਚ ਕੋਟੀ ਦੇ ਜਰਨੈਲਾਂ ਜਾਂ ਸ਼ਾਹੀ ਪਰਿਵਾਰ ਨੂੰ ਮਿਲਦੀ ਸੀ

ਸਰਦਾਰ ਸ਼ਾਮ ਸਿੰਘ ਅਟਾਰੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਟਾਰੀ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸਰਦਾਰ ਨਿਹਾਲ ਸਿੰਘ ਅਟਾਰੀ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਕਰੀਬੀ ਅਤੇ ਭਰੋਸੇਮੰਦ ਜਰਨੈਲ ਸਨ। ਸ਼ਾਮ ਸਿੰਘ ਬਚਪਨ ਤੋਂ ਹੀ ਨਿਡਰ ਸਨ ਅਤੇ ਘੋੜਸਵਾਰੀ ਤੇ ਤਲਵਾਰਬਾਜ਼ੀ ਵਿੱਚ ਮਾਹਿਰ ਸਨ।

੧੮੧੬ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਖਾਲਸਾ ਫੌਜ ਮੁਲਤਾਨ ਅਤੇ ਬਹਾਵਲਪੁਰ ਦੇ ਇਲਾਕਿਆਂ ਵਿੱਚ ਸਰਗਰਮ ਸੀ। ਸ਼ਾਮ ਸਿੰਘ ਅਟਾਰੀ ਨੇ ਇਨ੍ਹਾਂ ਮੁਹਿੰਮਾਂ ਦੌਰਾਨ ਅਜਿਹੀ ਦਲੇਰੀ ਦਿਖਾਈ ਕਿ ਦੁਸ਼ਮਣ ਦੀਆਂ ਸਫ਼ਾਂ ਉਖੜ ਗਈਆਂ। ਜਦੋਂ ਉਹ ਵਾਪਸ ਆਏ, ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ੧੨ ਮਾਰਚ ਨੂੰ ਇੱਕ ਵਿਸ਼ੇਸ਼ ਦਰਬਾਰ ਸਜਾਇਆ।

ਮਹਾਰਾਜਾ ਨੇ ਕਿਹਾ ਕਿ ਸ਼ਾਮ ਸਿੰਘ ਵਰਗੇ ਯੋਧੇ ਸਿੱਖ ਰਾਜ ਦਾ ਅਸਲੀ ਗਹਿਣਾ ਹਨ। ਉਨ੍ਹਾਂ ਨੇ ਆਪਣੀ ਪੱਗ ਤੋਂ ਲਾਹ ਕੇ ਹੀਰੇ ਜੜੀ ਕਲਗੀ ਸ਼ਾਮ ਸਿੰਘ ਦੇ ਸਿਰ ‘ਤੇ ਸਜਾਈ, ਜੋ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਮੰਨਿਆ ਜਾਂਦਾ ਸੀ।

ਇਸ ਘਟਨਾ ਤੋਂ ਬਾਅਦ ਸ਼ਾਮ ਸਿੰਘ ਅਟਾਰੀਵਾਲਾ ਦਾ ਰੁਤਬਾ ਹੋਰ ਵਧ ਗਿਆ। ਉਨ੍ਹਾਂ ਦੀ ਬੇਟੀ ਨਾਨਕੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਹੋਇਆ, ਜਿਸ ਨੇ ਅਟਾਰੀ ਪਰਿਵਾਰ ਅਤੇ ਸ਼ਾਹੀ ਪਰਿਵਾਰ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ।

ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਅੱਜ ਵੀ ਉਨ੍ਹਾਂ ਦੀ ਅੰਤਿਮ ਸ਼ਹਾਦਤ ਲਈ ਯਾਦ ਕੀਤਾ ਜਾਂਦਾ ਹੈ। ੧੦ ਫਰਵਰੀ ੧੮੪੬ ਨੂੰ ਸਬਰਾਵਾਂ ਦੀ ਜੰਗ ਵਿੱਚ, ਜਦੋਂ ਗ਼ੱਦਾਰਾਂ ਕਾਰਨ ਸਿੱਖ ਫੌਜ ਹਾਰ ਰਹੀ ਸੀ, ਤਾਂ ੭੦ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸਫੈਦ ਦਾੜ੍ਹੇ ‘ਤੇ ਕੇਸਰੀ ਬਾਣਾ ਸਜਾ ਕੇ ਅਰਦਾਸ ਕੀਤੀ ਅਤੇ ਮੈਦਾਨ-ਏ-ਜੰਗ ਵਿੱਚ ਸ਼ਹੀਦ ਹੋ ਗਏ। ਉਨ੍ਹਾਂ ਨੇ ਸਹੁੰ ਖਾਧੀ ਸੀ ਕਿ ਉਹ ਜਿਉਂਦੇ ਜੀਅ ਮੈਦਾਨ ਨਹੀਂ ਛੱਡਣਗੇ।