ਮਾਰੂ ਮਹਲਾ ੧ ।।

ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥
ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ ॥
ਨਾਨਕ ਰਾਮੁ ਜਪਹੁ ਤਰੁ ਤਾਰੀ
ਹਰਿ ਅੰਤਿ ਸਖਾਈ ਪਾਇਆ ॥

 ਮਹਲਾ ੧ : ਗੁਰੂ ਨਾਨਕ ਦੇਵ ਜੀ
 ਰਾਗ ਮਾਰੂ  ਅੰਗ ੧੦੩੯ (1039)

ਹਿਰਦੇ-ਰੂਪੀ ਤਖ਼ਤ ਉਤੇ ਬੈਠੇ ਮਨੁੱਖ ਨੂੰ ਦਿਨ ਰਾਤ ਆਦਰ ਮਿਲਦਾ ਹੈ । ਜਿਸਨੇ ਗੁਰੂ ਦੀ ਮਤਿ ਤੇ ਤੁਰਦੇ ਹੋਏ ਸੱਚੀ ਲਿਵ ਦੀ ਸਾਂਝ ਪਾ ਲਈ ਉਸ ਨੂੰ ਇਹ ਆਦਰ ਸਦਾ ਲਈ ਮਿਲਿਆ ਰਹਿੰਦਾ ਹੈ, ਇਹ ਵਡਿਆਈ ਸਦਾ ਮਿਲੀ ਰਹਿੰਦੀ ਹੈ ।

ਗੁਰੂ ਨਾਨਕ ਦੇਵ ਜੀ ਅਨੁਸਾਰ ਸੱਚੇ ਨਾਮ ਜਪਦਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਸਿਮਰਨ ਦੀ ਤਾਰੀ ਤਰੋ । ਜੇਹੜਾ ਮਨੁੱਖ ਗਿਆਨ ਗੁਰੂ ਦੀ ਮਤਿ ਲੈ ਕੇ ਸੱਚੇ ਰਾਹ ਤੇ ਚੱਲਦਾ ਹੈ ਉਹ ਆਖ਼ੀਰ ਤਕ ਸਾਥੀ ਬਣਿਆ ਰਹਿੰਦਾ ਹੈ ।


11 ਮਾਰਚ, 1783 : ਦਿੱਲੀ ਦੇ ਲਾਲ ਕਿਲ੍ਹੇ ‘ਤੇ ਸਿੱਖ ਫੌਜਾਂ ਦਾ ਕਬਜ਼ਾ

(ਸਿੱਖ ਮਿਸਲਾਂ ਦੇ ਜਰਨੈਲਾਂ ਦੀ ਸਾਂਝੀ ਫ਼ੌਜ ਦੇ ਦਿੱਲੀ ਵਿਚ 8 ਮਾਰਚ, 1783 ਨੂੰ ਦਾਖਲੇ ਦਾ ਬਿਰਤਾਂਤ ਤੁਸੀਂ ਪਿੱਛੇ ਪੜ੍ਹ ਆਏ ਹੋ)

11 ਮਾਰਚ, 1783 ਨੂੰ ਸਿੱਖ ਫੌਜ ਦਿੱਲੀ ਦੇ ਲਾਲ ਕਿਲ੍ਹੇ ‘ਤੇ ਕਾਬਜ਼ ਹੋ ਗਈਆਂ । ਇਸ ਜਿੱਤ ਤੋਂ ਬਾਅਦ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦਿੱਲੀ ਦੇ ਤਖ਼ਤ ‘ਤੇ ਬੈਠ ਗਿਆ ।

ਮੁਗ਼ਲ ਬਾਦਸ਼ਾਹ ਸ਼ਾਹ ਆਲਮ ਵਲੋਂ ਕੀਤੀ ਸੁਲਾਹ ਦੀ ਪੇਸ਼ਕਸ਼ ਉਨ੍ਹਾਂ ਨੇ ਪ੍ਰਵਾਨ ਕਰ ਲਈ । ਸਿੱਖਾਂ ਨੂੰ ਸ਼ਾਹ ਆਲਮ ਨੇ 10 ਲੱਖ ਰੁਪਏ ਦਾ ਨਜ਼ਰਾਨਾ ਦਿੱਤਾ ਅਤੇ ਉਸ ਦੇ ਦਰਬਾਰ ਵਿਚ ਦੀਵਾਨ ਲਖਪਤ ਰਾਏ ਸਿੱਖਾਂ ਦਾ ਦੂਤ (ਪ੍ਰਤੀਨਿਧ) ਬਣ ਗਿਆ ।

ਦਿੱਲੀ ਵਿਚ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਤੇ ਦਿੱਲੀ ਵਿਚ 7 ਗੁਰਦੁਆਰਾ ਸਾਹਿਬ ਉਸਾਰੇ ਗਏ । ਸ਼ਾਹ ਆਲਮ ਨੇ ਬਾਬਾ ਬਘੇਲ ਸਿੰਘ ਨਾਲ ਮੁਲਾਕਾਤ ਵਿਚ ਕਈ ਹੋਰ ਤੋਹਫ਼ਿਆਂ ਤੋਂ ਇਲਾਵਾ ਰਾਇਸੀਨਾ ਪਿੰਡ ਦੀ ਕਈ ਸੌ ਏਕੜ ਜ਼ਮੀਨ ਵੀ ਭੇਟ ਕੀਤੀ । ਜਿਥੇ ਅੱਜਕਲ੍ਹ ਪਾਰਲੀਮੈਂਟ ਤੇ ਰਾਸ਼ਟਰਪਤੀ ਭਵਨ ਆਦਿ ਉਸਰੇ ਹੋਏ ਹਨ ।