ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥: ਭਗਤ ਫ਼ਰੀਦ ਜੀ
ਸਲੋਕ ਅੰਗ ੧੩੭੮ (1378)
ਇਸ ਸਲੋਕ ਵਿਚ ਭਗਤ ਫਰੀਦ ਜੀ ਸਮਝਾਉਂਦੇ ਹਨ ਕਿ ਜੇ ਤੂੰ ਬਹੁਤ ਸਮਝਦਾਰ (ਬਰੀਕ ਬੁੱਧੀ/ਅਕਲ ਵਾਲਾ) ਹੈਂ, ਤਾਂ ਹੋਰਨਾਂ ਦੇ ਮੰਦੇ ਕਰਮਾਂ ਦੀ ਪਛਚੋਲ ਨਾ ਕਰ। ਆਪਣੀ ਬੁੱਕਲ ਵਿਚ ਮੂੰਹ ਪਾ ਕੇ, ਅਰਥਾਤ ਆਪਣੇ ਅੰਦਰ ਝਾਤੀ ਮਾਰ, ਵੇਖ ਕਿ ਤੇਰੇ ਆਪਣੇ ਕਰਮ ਕੈਸੇ ਹਨ ।
11 ਦਸੰਬਰ, 1913: ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਜਮ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ
ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਜਮ (King George-V) 11 ਦਸੰਬਰ, 1913 ਦੇ ਦਿਨ ਅੰਮ੍ਰਿਤਸਰ ਪਹੁੰਚਿਆ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ। ਉਹ ਇੰਗਲੈਂਡ ਦਾ ਵੀ ਦਾ ਪਹਿਲਾ ਬਾਦਸ਼ਾਹ ਸੀ ਜੋ ਦਰਬਾਰ ਸਾਹਿਬ ਇਕ ਸ਼ਰਧਾਲੂ ਵਜੋਂ ਹਾਜ਼ਰੀ ਭਰਨ ਆਇਆ।
ਇਸ ਤੋਂ 84 ਸਾਲ ਮਗਰੋਂ 15 ਅਕਤੂਬਰ, 1997 ਦੇ ਦਿਨ ਇੰਗਲੈਂਡ ਦੀ ਰਾਣੀ ਅਲਿਜ਼ਬੈਥ ਵੀ ਦਰਬਾਰ ਸਾਹਿਬ ਦਰਸ਼ਨ ਕਰਨ ਆਈ।