ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥
ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥ਮਹਲਾ ੩ – ਗੁਰੂ ਅਮਰਦਾਸ ਜੀ
ਰਾਗ ਬਿਲਾਵਲ ਅੰਗ ੭੯੭ (797)
ਉਹ ਮਾਲਕ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਕਿਉਂਕਿ ਉਹ ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ, ਜੇਹੜੇ ਗੁਣ ਗੁਰੂ ਦੀ ਰਾਹੀਂ ਸਿੱਖ ਨੂੰ ਮਿਲਦੇ ਹਨ ਉਹਨਾਂ ਗੁਣਾ ਕਾਰਣ ਉਹ ਆਪਣੇ ਗੁਰੂ ਵਾਂਗ ਬਣ ਜਾਂਦਾ ਹੈ ।
ਜਿਵੇਂ ਬਿਬੇਕ-ਬੁਧਿ ਵਾਲੀ ਸੂਝਬੂਝ ਨੂੰ ਚੰਗਾ ਰਾਹ ਜਾਪਦਾ ਹੈ, ਤਿਵੇਂ ਉਸੇ ਹੀ ਜੀਵਨ-ਰਾਹ ਉਤੇ ਪੈ ਜਾਈਦਾ ਹੈ ।
10 ਅਕਤੂਬਰ, 1955 : ਪੰਜਾਬ ਦੇ ਮੁੱਖ-ਮੰਤਰੀ ਭੀਮ ਸੈਨ ਸੱਚਰ ਨੇ ਪੰਥ ਪਾਸੋਂ ਮੁਆਫ਼ੀ ਮੰਗੀ
10 ਅਕਤੂਬਰ 1955 ਦੇ ਦਿਨ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸ੍ਰੀ ਭੀਮ ਸੈਨ ਸੱਚਰ ਨੇ ਮੰਜੀ ਸਾਹਿਬ ਵਿੱਖੇ ਪੇਸ਼ ਹੋ ਕੇ, 4 ਜੁਲਾਈ, 1955 ਨੂੰ ਦਰਬਾਰ ਸਾਹਿਬ ਅੰਦਰ ਪੁਲਿਸ ਦੇ ਦਾਖਲ ਹੋਣ ਦੀ ਮੁਆਫ਼ੀ ਮੰਗੀ।
ਉਸ ਵੱਲੋਂ ਇਸ ਤਰ੍ਹਾਂ ਮੁਆਫੀ ਮੰਗਣਾ ਰਾਜਨੀਤੀ ਨੂੰ ਰਾਸ ਨਾ ਆਇਆ। ਇਸ ਗੱਲੋਂ ਹੋਏ ਉਸ ਵਿਰੁੱਧ ਹੋਏ ਭਾਰੀ ਵਿਰੋਧ ਦੇ ਕਾਰਨ ਆਖਰ ਉਸ ਨੂੰ, 14 ਜਨਵਰੀ, 1956 ਵਾਲੇ ਦਿਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।