ਸਫਲ ਜਨਮੁ ਮੋ ਕਉ ਗੁਰ ਕੀਨਾ ॥
ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥
ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥
ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ॥੧॥ ਰਹਾਉ ॥
ਨਾਮਦੇਇ ਸਿਮਰਨੁ ਕਰਿ ਜਾਨਾਂ ॥
ਜਗਜੀਵਨ ਸਿਉ ਜੀਉ ਸਮਾਨਾਂ ॥

 ਭਗਤ ਨਾਮਦੇਵ ਜੀ
 ਰਾਗ ਬਿਲਾਵਲ  ਅੰਗ ੮੫੮ (858)

ਮੈਨੂੰ ਮੇਰੇ ਸਤਿਗੁਰੂ ਨੇ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ, ਮੈਂ ਹੁਣ ਸਾਰੇ ਸੰਸਾਰਕ ਦੁੱਖ ਭੁਲਾ ਕੇ ਆਤਮਕ ਸੁਖ ਵਿਚ ਲੀਨ ਹੋ ਗਿਆ ਹਾਂ । ਸਤਿਗੁਰੂ ਨੇ ਆਪਣੇ ਗਿਆਨ ਦਾ ਐਸਾ ਸੁਰਮਾ ਦਿੱਤਾ ਕਿ ਮੇਰੇ ਮਨ ਨੂੰ ਹੁਣ ਬੰਦਗੀ ਤੋਂ ਬਿਨਾਂ ਜੀਊਣਾ ਵਿਅਰਥ ਜਾਪਦਾ ਹੈ ।

ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਸੱਚੇ ਗਿਆਨ ਵਾਲੀ ਬੰਦਗੀ ਕਰ ਕੇ ਉਸ ਇੱਕੋ, ਜਗਤ-ਦੇ-ਆਸਰੇ, ਨਾਲ ਸਾਂਝ ਪੈ ਗਈ ਹੈ ਤੇ ਉਸ ਵਿਚ ਹੀ ਮੇਰੀ ਜਿੰਦ ਲੀਨ ਹੋ ਗਈ ਹੈ ।


10 ਅਪ੍ਰੈਲ, 1919 : ਜਨਰਲ ਡਾਇਰ ਆਪਣੇ ਫੌਜੀ ਦਸਤਿਆ ਨਾਲ ਅੰਮ੍ਰਿਤਸਰ ਪੁੱਜਾ

ਲੋਕਾਂ ਦੇ ਹੱਕ ਦੀ ਆਵਾਜ਼ ਨੂੰ ਦਬਾਉਣ ਲਈ ਅੰਗਰੇਜ਼ ਸਰਕਾਰ ਦੇ ਨਵੇਂ ਕਾਨੂੰਨ ‘ਰੌਲਟ ਐਕਟ’ ਦੇ ਵਿਰੋਧ ਵਜੋਂ ਪੰਜਾਬ ਵਿਚ ਸ਼ਾਂਤਮਈ ਲੋਕ ਅੰਦੋਲਨ ਚੱਲ ਰਿਹਾ ਸੀ । ਉਦੋਂ ਇਸ ਅੰਦੋਲਨ ਨੂੰ ਦਬਾਉਣ ਲਈ ਜਨਰਲ ਡਾਇਰ ਨੂੰ ਜਲੰਧਰ ਛਾਵਣੀ ਤੋਂ ਸੱਦਿਆ ਗਿਆ ਜੋ ਕਿ 10 ਅਪ੍ਰੈਲ, 1919 ਨੂੰ ਆਪਣੇ ਫੌਜੀ ਦਸਤਿਆਂ ਨਾਲ ਅੰਮ੍ਰਿਤਸਰ ਪਹੁੰਚ ਗਿਆ ।


.