ਮਃ ੧ ॥
ਨ ਦੇਵ ਦਾਨਵਾ ਨਰਾ ॥
ਨ ਸਿਧ ਸਾਧਿਕਾ ਧਰਾ ॥
ਅਸਤਿ ਏਕ ਦਿਗਰਿ ਕੁਈ ॥
ਏਕ ਤੁਈ ਏਕ ਤੁਈ ॥੨॥ਮਹਲਾ ੧ : ਗੁਰੂ ਨਾਨਕ ਦੇਵ ਜੀ
ਰਾਗ ਮਾਝ ਅੰਗ ੧੪੪ (144)
ਨਾਹ ਦੇਵਤੇ, ਨਾਹ ਦੈਂਤ, ਨਾਹ ਮਨੁੱਖ, ਨਾਹ ਜੋਗ-ਸਾਧਨਾਂ ਕਰਨ ਵਾਲੇ ਜੋਗੀ, ਆਦਿ, ਕੋਈ ਭੀ ਇਸ ਧਰਤੀ ਤੇ ਸਦਾ ਲਈ ਨਹੀਂ ਰਹਿੰਦਾ ।
ਸਦਾ-ਥਿਰ ਰਹਿਣ ਵਾਲਾ ਹੋਰ ਦੂਜਾ ਕੌਣ ਹੈ ?
ਸਦਾ ਕਾਇਮ ਰਹਿਣ ਵਾਲੇ, ਅਟੱਲ ਵਿਧਾਨ, ਸੱਚੇ ਨਾਮ! ਇਕ ਤੂੰ ਹੀ ਹੈਂ, ਕੇਵਲ ਇਕ ਤੂੰ ਹੀ ਹੈਂ ।
9 ਮਾਰਚ, 1846 : ਲਾਹੌਰ ਦੀ ਪਹਿਲੀ ਸੰਧੀ, ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ
ਪਹਿਲੇ ਐਂਗਲੋ-ਸਿੱਖ ਯੁੱਧ ਵਿੱਚ ਹਾਰ ਪਿੱਛੋਂ ਗਵਰਨਰ-ਜਨਰਲ ਲਾਰਡ ਹਾਰਡਿੰਗ ਨੇ ਲਾਹੌਰ ਸਰਕਾਰ, ਮਹਾਰਾਜਾ ਰਣਜੀਤ ਸਿੰਘ, ਨਾਲ ਸੰਧੀ ਕਰਨ ਦਾ ਫ਼ੈਸਲਾ ਕੀਤਾ।
ਗਵਰਨਰ-ਜਨਰਲ ਵੱਲੋਂ ਅੰਗਰੇਜ਼ ਰਾਜਨੀਤਿਕ ਅਧਿਕਾਰੀਆਂ ਨੇ ਲਾਹੌਰ ਦਰਬਾਰ ਦੇ ਪ੍ਰਮੁੱਖ ਸਰਦਾਰਾਂ (ਜੋ ਆਮ-ਤੌਰ ‘ਤੇ ਪਹਿਲਾਂ ਹੀ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ) ਨਾਲ ਗੱਲਬਾਤ ਕੀਤੀ ਜਿਸ ਦੇ ਸਿੱਟੇ ਵਜੋਂ 9 ਮਾਰਚ, 1846 ਨੂੰ ਦੋਹਾਂ ਪੱਖਾਂ ਵਿੱਚ ਲਾਹੌਰ ਦੀ ਸੰਧੀ ਹੋਈ। ਇਸ ਸੰਧੀ ਉੱਤੇ ਬ੍ਰਿਟਿਸ਼ ਸਰਕਾਰ ਵੱਲੋਂ ਫ਼ਰੈਡਰਿਕ ਕੱਰੀ ਤੇ ਹੈਨਰੀ ਲਾਰੈਂਸ ਨੇ ਦਸਤਖ਼ਤ ਕੀਤੇ।