ਸਲੋਕ ਮਃ ੫ ॥
ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥
ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥ਮਹਲਾ ੫ : ਗੁਰੂ ਅਰਜਨ ਦੇਵ ਜੀ
ਸਲੋਕ, ਰਾਗ ਗਉੜੀ ਅੰਗ ੩੨੩ (323)
ਜਿਸ ਜਿਸ ਮਨੁੱਖ ਦੇ ਸਿਰ ਤੇ ਰਾਖਾ ਉਹ ਸਭਨਾਂ ਦਾ ਸੱਚਾ ਮਾਲਕ ਹੈ ਉਹਨਾਂ ਨੂੰ ਸੰਸਾਰਕ ਮਾਇਆ ਦੀ ਕੋਈ ਭੁੱਖ ਨਹੀਂ ਰਹਿ ਜਾਂਦੀ । ਗੁਰਬਾਣੀ ਦੇ ਗਿਆਨ ਰੂਪੀ ਗੁਰੂ ਦੀ ਚਰਨੀਂ ਲੱਗਿਆਂ ਹੀ ਵਿਅਰਥ ਸੰਸਾਰਕ ਉਲਝਣਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਸਾਡਾ ਸੱਭ ਦਾ ਆਤਮਿਕ ਉੱਧਾਰ ਹੋ ਸਕਦਾ ਹੈ।
8 ਮਈ : ਵਿਸ਼ਵ ਰੈੱਡ ਕਰਾਸ ਦਿਵਸ
ਹਰ ਸਾਲ 8 ਮਈ ਨੂੰ ਵਿਸ਼ਵ ਰੈੱਡ ਕਰਾਸ ਦਿਵਸ (Red Cross Day) ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਅੰਤਰਰਾਸ਼ਟਰੀ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਅੰਦੋਲਨ ਦੇ ਸਿਧਾਂਤਾਂ ਨੂੰ ਯਾਦ ਕਰਨ, ਬੇਸਹਾਰਾ, ਜ਼ਖਮੀ ਸੈਨਿਕਾਂ ਅਤੇ ਨਾਗਰਿਕਾਂ ਦੀ ਰੱਖਿਆ ਕਰਨਾ ਹੈ। ਇਸ ਦਿਨ ਲੋਕ ਇਸ ਮਾਨਵਤਾਵਾਦੀ ਸੰਗਠਨ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਮਨੁੱਖਤਾ ਦੀ ਮਦਦ ਲਈ ਇਸ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਦੇ ਹਨ।
ਇਹ ਇੱਕ ਅੰਤਰਰਾਸ਼ਟਰੀ ਸੰਸਥਾ ਹੈ, ਜਿਸ ਦਾ ਮੁੱਖ ਦਫਤਰ ਜਿਨੀਵਾ, ਸਵਿਟਜ਼ਰਲੈਂਡ ‘ਚ ਸਥਿਤ ਹੈ। ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਅਤੇ ਕਈ ਰਾਸ਼ਟਰੀ ਸੋਸਾਇਟੀਆਂ ਸਾਂਝੇ ਤੌਰ ‘ਤੇ ਇਸ ਸੰਸਥਾ ਨੂੰ ਚਲਾਉਂਦੀਆਂ ਹਨ।
ਵਿਸ਼ਵ ਰੈੱਡ ਕਰਾਸ ਦਿਵਸ ਦਾ ਇਤਿਹਾਸ
ਇਹ ਦਿਨ 8 ਮਈ ਨੂੰ ਹੈਨਰੀ ਡੁਨਟ ਦੇ ਜਨਮ ਦਿਨ ‘ਤੇ ਮਨਾਇਆ ਜਾਂਦਾ ਹੈ, ਜੋ ਕਿ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਦੇ ਸੰਸਥਾਪਕ ਸਨ।
ਸਵਿਸ ਵਪਾਰੀ ਜੀਨ-ਹੈਨਰੀ ਡੁਨੈਂਟ ਨੇ 1859 ‘ਚ ਇਟਲੀ ‘ਚ ਸੋਲਫੇਰੀਨੋ ਦੀ ਲੜਾਈ ਦੇਖੀ। ਜਿਸ ‘ਚ ਵੱਡੀ ਗਿਣਤੀ ‘ਚ ਸੈਨਿਕ ਮਾਰੇ ਗਏ ਅਤੇ ਜ਼ਖਮੀ ਹੋਏ। ਕਿਉਂਕਿ ਜ਼ਖਮੀ ਸਿਪਾਹੀਆਂ ਦੀ ਦੇਖਭਾਲ ਲਈ ਕਿਸੇ ਵੀ ਫੌਜ ਕੋਲ ਕਲੀਨਿਕਲ ਸੈਟਿੰਗ ਨਹੀਂ ਸੀ। ਡੁਨਟ ਨੇ ਵਲੰਟੀਅਰਾਂ ਦਾ ਇੱਕ ਸਮੂਹ ਬਣਾਇਆ ਜੋ ਜੰਗ ‘ਚ ਜ਼ਖਮੀ ਹੋਏ ਸੈਨਿਕਾਂ ਨੂੰ ਭੋਜਨ ਅਤੇ ਪਾਣੀ ਪਹੁੰਚਾਉਂਦੇ ਸਨ। ਇੰਨਾ ਹੀ ਨਹੀਂ ਇਸ ਗਰੁੱਪ ਨੇ ਉਨ੍ਹਾਂ ਦਾ ਇਲਾਜ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਚਿੱਠੀਆਂ ਵੀ ਲਿਖੀਆਂ।
ਉਸ ਘਟਨਾ ਤੋਂ ਤਿੰਨ ਸਾਲ ਬਾਅਦ ਹੈਨਰੀ ਨੇ ਆਪਣਾ ਤਜਰਬਾ ‘ਏ ਮੈਮੋਰੀ ਆਫ਼ ਸੋਲਫੇਰੀਨੋ’ ਕਿਤਾਬ ਦੇ ਰੂਪ ‘ਚ ਪ੍ਰਕਾਸ਼ਿਤ ਕੀਤਾ। ਉਨ੍ਹਾਂ ਨੇ ਆਪਣੀ ਕਿਤਾਬ ‘ਚ ਇੱਕ ਸਥਾਈ ਅੰਤਰਰਾਸ਼ਟਰੀ ਸਮਾਜ ਦੀ ਸਥਾਪਨਾ ਦਾ ਸੁਝਾਅ ਦਿੱਤਾ। ਇੱਕ ਸਮਾਜ ਜੋ ਜੰਗ ‘ਚ ਜ਼ਖਮੀ ਲੋਕਾਂ ਦਾ ਇਲਾਜ ਕਰ ਸਕਦਾ ਹੈ। ਜੋ ਕਿਸੇ ਦੇਸ਼ ਦੀ ਨਾਗਰਿਕਤਾ ਦੇ ਆਧਾਰ ‘ਤੇ ਨਹੀਂ ਸਗੋਂ ਮਨੁੱਖਤਾ ਦੇ ਆਧਾਰ ‘ਤੇ ਲੋਕਾਂ ਲਈ ਕੰਮ ਕਰਦਾ ਹੈ। ਉਨ੍ਹਾਂ ਦਾ ਇਹ ਸੁਝਾਅ ਅਗਲੇ ਸਾਲ ਹੀ ਲਾਗੂ ਹੋ ਗਿਆ।
ਵਿਸ਼ਵ ਰੈੱਡ ਕਰਾਸ ਦਿਵਸ ਦੀ ਮਹੱਤਤਾ
ਇਸ ਸੁਸਾਇਟੀ ਦਾ ਕੰਮ ਹਮੇਸ਼ਾ ਜਾਰੀ ਰਹਿੰਦਾ ਹੈ। ਕਿਸੇ ਵੀ ਬਿਮਾਰੀ ਜਾਂ ਜੰਗ ਦੇ ਸੰਕਟ ਦੀ ਸਥਿਤੀ ‘ਚ ਉਨ੍ਹਾਂ ਦੇ ਵਲੰਟੀਅਰ ਲੋਕਾਂ ਦੀ ਸੇਵਾ ਲਈ ਤਿਆਰ ਰਹਿੰਦੇ ਹਨ।
8 ਮਈ, 1887 : ਕਪੂਰਥਲਾ ਰਿਆਸਤ ਦੇ ਕੰਵਰ ਬਿਕਰਮ ਸਿੰਘ ਦੀ ਮੌਤ
- ਕਪੂਰਥਲਾ ਰਿਆਸਤ ਦੇ ਕੰਵਰ ਬਿਕਰਮ ਸਿੰਘ ਦੀ ਮੌਤ 8 ਮਈ, 1887 ਨੂੰ ਹੋ ਗਈ ।